6 ਲੱਖ 68 ਹਜ਼ਾਰ ਰੁਪਏ ਠੱਗੇ, ਮਾਮਲਾ ਦਰਜ

Wednesday, Aug 22, 2018 - 12:57 AM (IST)

6 ਲੱਖ 68 ਹਜ਼ਾਰ ਰੁਪਏ ਠੱਗੇ, ਮਾਮਲਾ ਦਰਜ

ਨਾਭਾ, (ਜੈਨ)- ਥਾਣਾ ਕੋਤਵਾਲੀ ਪੁਲਸ ਨੇ ਗੁਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੀ ਸ਼ਿਕਾਇਤ ’ਤੇ ਸੰਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਖਿਲਾਫ ਧਾਰਾ 406, 420, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਬਿਆਨ ਦਰਜ ਕਰਵਾਇਆ ਕਿ ਉਸ ਨੇ ਸੰਜੇ ਕੁਮਾਰ ਨੂੰ 11 ਲੱਖ 25 ਹਜ਼ਾਰ ਰੁਪਏ ਵਿਚ ਟਰੱਕ ਵੇਚਿਆ ਸੀ, ਜੋ ਕਿ ਸੰਜੇ ਨੇ 5 ਲੱਖ 61 ਹਜ਼ਾਰ ਰੁਪਏ ਲੋਨ ਅਤੇ 5 ਲੱਖ 64 ਹਜ਼ਾਰ ਰੁਪਏ ਮੁਦਈ ਨੂੰ ਅਦਾ ਕਰਨੇ ਸਨ। ਸੰਜੇ ਨੇ 4 ਕਿਸ਼ਤਾਂ ਲੋਨ ਦੀਆਂ ਭਰੀਆਂ ਅਤੇ ਟਰੱਕ ਆਪਣੇ ਨਾਂ ਕਰਵਾ ਲਿਆ। ਬਾਅਦ ਵਿਚ ਕੁੱਝ ਰਕਮ ਹੋਰ ਅਦਾ ਕਰ ਦਿੱਤੀ ਪਰ 6 ਲੱਖ 68 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ। ਮੰਗਣ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਐੈੱਸ. ਐੈੱਚ. ਓ. ਘੁੰਮਣ ਅਨੁਸਾਰ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।


Related News