ਮੋਗਾ ਜ਼ਿਲ੍ਹੇ ''ਚ ਕੋਰੋਨਾ ਕਾਰਨ 6 ਲੋਕਾਂ ਦੀ ਮੌਤ, 29 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
Monday, Sep 07, 2020 - 07:48 PM (IST)
ਮੋਗਾ,(ਸੰਦੀਪ ਸ਼ਰਮਾ)- ਕੋਵਿਡ 19 ਦਾ ਪ੍ਰਕੋਪ ਜ਼ਿਲ੍ਹੇ ਵਿਚ ਜਾਰੀ ਹੈ। ਜ਼ਿਲ੍ਹੇ ਵਿਚ ਅੱਜ ਵੱਖ ਵੱਖ ਕਸਬਿਆਂ ਅਤੇ ਸ਼ਹਿਰ ਨਿਵਾਸੀ 6 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਕਾਰਣ ਮੌਤ ਹੋ ਗਈ ਹੈ, ਜਿਨ੍ਹਾਂ ਵਿਚ 3 ਔਰਤਾਂ ਅਤੇ 3 ਵਿਅਕਤੀ ਸ਼ਾਮਲ ਹਨ ਅਤੇ ਸਾਰਿਆਂ ਦੀ ਉਮਰ 50 ਤੋਂ 60 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਤਿੰਨ ਦੀ ਮੌਤ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ, 2 ਦੀ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਇਕ ਦੀ ਲੁਧਿਆਦਾ ਦੇ ਹੀ ਇਕ ਹੋਰ ਪ੍ਰਾਈਵੇਟ ਹਸਪਤਾਲ ਵਿਚ ਹੋਣ ਦਾ ਪਤਾ ਲੱਗਾ ਹੈ, ਜਿਸ ਉਪਰੰਤ ਜ਼ਿਲੇ ਵਿਚ ਅੱਜ ਤੱਕ ਕੁਲ 37 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਮ੍ਰਿਤਕ ਕਿਸੇ ਨਾ ਕਿਸੇ ਹੋਰ ਬਿਮਾਰੀ ਨਾਲ ਪੀੜਤ ਸੀ। ਉਥੇ ਅੱਜ ਜ਼ਿਲੇ ਵਿਚ 29 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਅੰਕੜਾ 1629 ਤੱਕ ਪੁੱਜ ਗਿਆ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਅਨੁਸਾਰ ਜ਼ਿਲੇ ਵਿਚ ਅੱਜ ਆਏ ਪਾਜ਼ੇਟਿਵ ਮਾਮਲਿਆਂ ਵਿਚ 27 ਮਰੀਜ਼ ਆਰ.ਟੀ.ਪੀ.ਸੀ.ਆਰ, 2 ਮਰੀਜ਼ ਐਂਟੀਜ਼ਨ ਦੇ ਜ਼ਰੀਏ ਕੀਤੀ ਗਈ ਜਾਂਚ ਦੌਰਾਨ ਪਾਜ਼ੇਟਿਵ ਪਾਏ ਗਏ ਹਨ, ਉਥੇ ਹੁਣ ਸਿਹਤ ਵਿਭਾਗ ਨੂੰ 216 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ। ਉਨ੍ਹਾਂ ਦੱਸਿਆਕਿ ਜ਼ਿਲੇ ਵਿਚੋਂ ਹੁਣ ਤੱਕ ਕੁਲ ਕੀਤੇ ਗਏ ਕੋਰੋਨਾ ਟੈਸਟਾਂ ਵਿਚੋਂ 33, 370 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।
ਅੱਜ 433 ਸ਼ੱਕੀ ਲੋਕਾਂ ਦੇ ਲਏ ਸੈਂਪਲ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਅੱਜ 433 ਲੋਕਾਂ ਦੇ ਸੈਂਪਲ ਕੋਰੋਨਾ ਜਾਂਚ ਲਈ ਲਏ ਗਏ ਹਨ ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਲਏ ਸੈਂਪਲਾਂ ਵਿਚ 211 ਆਰ.ਟੀ.ਪੀ.ਸੀ.ਆਰ, 213 ਐਂਟੀਜਨ ਅਤੇ 9 ਟਰੂਅ ਨਾਟ ਮਸ਼ੀਨ ਨਾਲ ਟੈਸਟ ਲਏ ਗਏ ਹਨ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ ਮੋਗਾ ਸ਼ਹਿਰ ਦੇ ਪਰਵਾਨਾ ਨਗਰ, ਸਿਵਲ ਲਾਈਨ, ਸ਼ਹੀਦ ਭਗਤ ਸਿੰਘ ਨਗਰ, ਗਰੀਨ ਕਾਲੋਨੀ, ਵੇਦਾਂਤ ਨਗਰ ਉਥੇ ਪਿੰਡ ਚੁੱਪ ਕੀਤੀ, ਮਾਣੂੰਕੇ, ਕਸਬਾ ਨਿਹਾਲ ਸਿੰਘ ਵਾਲਾ, ਪਿੰਡ ਖਾਈ, ਪਿੰਡ ਮਹਿਣਾ, ਖੋਸਾ ਰਣਧੀਰ ਅਤੇ ਰਾਮੂਵਾਲਾ ਨਾਲ ਸਬੰਧਤ ਹਨ