ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਨਾਲ 6 ਦੀ ਮੌਤ, 114 ਦੀ ਰਿਪੋਰਟ ਪਾਜ਼ੇਟਿਵ
Thursday, Aug 20, 2020 - 03:19 AM (IST)
ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨਾਲ 6 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 114 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 6 ਹੋਰ ਮੌਤਾਂ ਮਗਰੋਂ ਜ਼ਿਲ੍ਹੇ ’ਚ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 93 ਹੋ ਗਈ ਹੈ, ਹੁਣ 4247 ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਹਨ, 2758 ਮਰੀਜ਼ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ, ਜਦਕਿ 1396 ਕੇਸ ਐਕਟਿਵ ਹਨ।
ਬੁੱਧਵਾਰ ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ
– ਰੋਇਲ ਐਨਕਲੇਵ ਦੀ ਰਹਿਣ ਵਾਲੀ 73 ਸਾਲਾ ਬਜ਼ੁਰਗ ਅੌਰਤ ਜੋ ਕਿ ਸ਼ੂਗਰ ਅਤੇ ਬੀ. ਪੀ. ਦੀ ਪੁਰਾਣੀ ਮਰੀਜ਼ ਸੀ।
– ਮੇਹਰ ਸਿੰਘ ਕਾਲੋਨੀ ਦਾ ਰਹਿਣ ਵਾਲਾ 75 ਸਾਲਾ ਬਜ਼ੁਰਗ ਜੋ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਪੁਰਾਣਾ ਮਰੀਜ਼ ਸੀ।
– ਸਰਹੰਦੀ ਗੇਟ ਦਾ 46 ਸਾਲਾ ਵਿਅਕਤੀ ਜੋ ਕਿਡਨੀ ਦੀਆਂ ਬਿਮਾਰੀਆਂ ਨਾਲ ਪੀੜਤ ਸੀ।
– ਆਰਿਆ ਸਮਾਜ ਦਾ ਰਹਿਣ ਵਾਲਾ 65 ਸਾਲਾ ਵਿਅਕਤੀ ਜੋ ਕਿ ਸਾਹ (ਅਸਥਮਾ) ਦੀ ਪੁਰਾਣੀ ਬਿਮਾਰੀ ਤੋਂ ਪੀੜਤ ਸੀ।
– ਘੁੰਮਣ ਨਗਰ ਦੀ ਰਹਿਣ ਵਾਲੀ 65 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ, ਬੀ. ਪੀ. ਅਤੇ ਦਿਲ ਦੀ ਬੀਮਾਰੀ ਨਾਲ ਪੀੜ੍ਹਤ ਸੀ।
– ਛੇਵਾਂ ਬਾਜਵਾ ਕਾਲੋਨੀ ਦਾ ਰਹਿਣ ਵਾਲਾ 37 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਪਿਛਲੇ 5 ਦਿਨਾਂ ਤੋਂ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।
ਇਹ ਮਿਲੇ ਨਵੇਂ ਕੇਸ
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 114 ਕੇਸਾਂ ’ਚੋਂ 65 ਪਟਿਆਲਾ ਸ਼ਹਿਰ, 15 ਰਾਜਪੁਰਾ, 10 ਨਾਭਾ, 8 ਸਮਾਣਾ ਅਤੇ 16 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 35 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 78 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼, 1 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਤਫੱਜ਼ਲਪੁਰਾ ਤੋਂ 5, ਅਰਬਨ ਅਸਟੇਟ ਫੇਜ਼-1, ਗਰਲਜ਼ ਹੋਸਟਲ ਜੀ. ਐੱਮ. ਸੀ., ਨਿਉ ਲਾਲ ਬਾਗ, ਫੁਲਕੀਆਂ ਐਨਕਲੇਵ ਤੋਂ 3-3, ਵਿਕਾਸ ਕਾਲੋਨੀ, ਗਰੀਨ ਪਾਰਕ ਕਾਲੋਨੀ, ਪੁਰਾਣਾ ਬਿਸ਼ਨ ਨਗਰ, ਓਮੈਕਸ ਸਿਟੀ, ਅਨਾਜ ਮੰਡੀ, ਬਾਰਾਂਦਰੀ ਗਾਰਡਨ, ਅਨੰਦ ਨਗਰ-ਏ ਐਕਸਟੈਂਸ਼ਨ, ਪੁਰਾਣਾ ਮੇਹਰ ਸਿੰਘ ਕਾਲੋਨੀ, ਅਰਬਨ ਅਸਟੇਟ ਫੇਜ਼-2, ਮਾਡਲ ਟਾਊਨ ਤੋਂ 2-2, ਭਿੰਡੀਆਂ ਵਾਲੀ ਗਲੀ, ਦਾਲ ਦਲੀਆ ਬਾਜ਼ਾਰ, ਨਿਉ ਗਰੀਨ ਪਾਰਕ, ਮਾਡਲ ਟਾਊਨ, ਜੰਡ ਗਲੀ, ਗੁਰਬਖਸ਼ ਕਾਲੋਨੀ, ਤ੍ਰਿਪੜੀ, ਆਦਰਸ਼ ਕਾਲੋਨੀ, ਮਹਿੰਦਰਾ ਕੰਪਲੈਕਸ, ਬੁਆਏਜ਼ ਹੋਸਟਲ, ਸ਼ਿਵਪੁਰੀ ਕਾਲੋਨੀ, ਪੁਰਾਣਾ ਲਾਲ ਬਾਗ, ਰਘਬੀਰ ਕਾਲੋਨੀ, ਤ੍ਰਿਵੇਨੀ ਚੌਕ, ਨਾਗਰ ਐਨਕਲੇਵ, ਰਤਨ ਨਗਰ, ਸਵਰਨ ਵਿਹਾਰ, ਜੱਟਾਂ ਵਾਲਾ ਚੋਂਤਰਾਂ, ਰਾਘੋਮਾਜਰਾ, ਸਿਉਨਾ ਰੋਡ, ਸਰਹੰਦ ਰੋਡ, ਪ੍ਰਤਾਪ ਨਗਰ, ਕੱਚਾ ਪਟਿਆਲਾ, ਨਿਉ ਬਸਤੀ ਬੰਡੂਗਰ, ਫਰੀਦ ਨਗਰ, ਡੀ. ਐੱਲ. ਐੱਫ. ਕਾਲੋਨੀ, ਰਤਨ ਨਗਰ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਗੁਰੂ ਨਾਨਕ ਕਾਲੋਨੀ ਤੋਂ 5, ਮਧੂਬਨ ਕਾਲੋਨੀ, ਸ਼ੀਤਲ ਕਾਲੋਨੀ, ਅਨੰਦ ਨਗਰ, ਗੋਬਿੰਦ ਕਾਲੋਨੀ, ਪੁਰਾਣਾ ਰਾਜਪੁਰਾ, ਗੁਰਦੁਆਰਾ ਰੋਡ, ਡਾਲੀਮਾ ਵਿਹਾਰ, ਗੁਰੂ ਅਰਜਨ ਦੇਵ ਕਾਲੋਨੀ, ਰੌਸ਼ਨ ਕਾਲੋਨੀ, ਨਾਰਨੋਲ ਕਾਲੋਨੀ ਆਦਿ ਥਾਵਾਂ ਤੋਂ 1-1, ਨਾਭਾ ਦੇ ਬਾਂਸਾ ਵਾਲੀ ਗਲੀ ਤੋਂ 2, ਬਠਿੰਡੀਆ ਮੁਹੱਲਾ, ਕ੍ਰਿਸ਼ਨਾ ਪੁਰੀ ਸਟਰੀਟ, ਨਾਭਾ ਸਿਟੀ, ਸਕਾਈਮ ਸਟਰੀਟ, ਏਕਤਾ ਕਾਲੋਨੀ, ਸਿਵਲ ਹਸਪਤਾਲ, ਕਰਤਾਰ ਕਾਲੋਨੀ ਆਦਿ ਥਾਵਾਂ ਤੋਂ ਇਕ-ਇਕ, ਸਮਾਣਾ ਦੇ ਵੜੈਚ ਕਾਲੋਨੀ ਤੋਂ 5, ਜੱਟਾ ਪੱਤੀ, ਘੜਾਮਾ ਪੱਤੀ, ਮੱਛੀ ਹਾਤਾ ਆਦਿ ਤੋਂ 1-1 ਅਤੇ 16 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।