ਫਗਵਾੜਾ 'ਚ ਮਸ਼ਹੂਰ ਉਦਯੋਗਪਤੀ ਸਮੇਤ 6 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
Monday, Aug 03, 2020 - 10:15 PM (IST)
ਫਗਵਾੜਾ, (ਜਲੋਟਾ)– ਫਗਵਾੜਾ ’ਚ ‘ਕੋਰੋਨਾ ਵਾਇਰਸ’ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫਗਵਾੜਾ ਦੀ ਫਾਇਨ ਸਵਿੱਚ ਗਿਅਰਸ ਪ੍ਰਾਈਵੇਟ ਲਿਮਟਿਡ ਇੰਡਸਟਰਿਅਲ ਏਰਿਆ ਫਗਵਾੜਾ ਦੇ ਮੈਨੇਜਿੰਗ ਡਾਈਰੈਕਟਰ ਅਸ਼ੋਕ ਸੇਠੀ ਸਮੇਤ 6 ਲੋਕਾਂ ਦੀ ਰਿਪੋਰਟ ‘ਕੋਰੋਨਾ ਪਾਜ਼ੇਟਿਵ’ ਆਉਣ ਦੀ ਸੂਚਨਾ ਪ੍ਰਪਤ ਹੋਈ ਹੈ।
ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਅਤੇ ਹੋਰ ਸੀਨੀ. ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਸੂਚਨਾ ਦੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅੱਜ 6 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਸ ’ਚ ਉਦਯੋਗਪਤੀ ਅਸ਼ੋਕ ਸੇਠੀ ਵਾਸੀ ਮਕਾਨ ਨੰ. 128 ਸੀ ਨਮਾਡਲ ਟਾਊਨ ਫਗਵਾੜਾ, ਸੋਨੀਆ ਵਾਸੀ ਮੇਹਲੀ ਗੇਟ ਮੁਹੱਲਾ ਬੇਦੀਆਂ, ਸ਼ਿਵ ਬਹਾਦਰ, ਰਾਹੁਲ, ਉਪਿੰਦਰ ਤਿੰਨੇ ਵਾਸੀ ਓਂਕਾਰ ਨਗਰ, ਫਗਵਾੜਾ ਤੇ ਪ੍ਰਿੰਸ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਇਨਾਂ ’ਚੋਂ ਇਕ ਪੰਡਿਤ ਪ੍ਰਿੰਸ ਦੀ ਰਿਪੋਰਟ ਨਿੱਜੀ ਪੱਧਰ ’ਤੇ ਵਿਭਾਗ ਨੂੰ ਮਿਲੀ ਹੈ, ਜਿਸ ’ਚ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਸ਼ੋਕ ਸੇਠੀ ਨੂੰ ਉਸਦੇ ਮਾਡਲ ਟਾਊਨ ਸਥਿਤ ਘਰ ’ਚ ਹੀ ਕੋਆਰੰਟਾਈਨ ਕੀਤਾ ਗਿਆ ਹੈ। ਜਦ ਕਿ ਹੋਰ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਟੀਆਂ ਵੱਲੋਂ ਸਾਰੇ ਸਬੰਧਤਾਂ ਨੂੰ ਆਈਸੋਲੇਟ ਕਰਨ ਦਾ ਦੌਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਅਸ਼ੋਕ ਸੇਠੀ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਫਗਵਾੜਾ ਵਾਸੀ ਚਿੰਤਤ
ਅਸ਼ੋਕ ਸੇਠੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਫਗਵਾੜਾ ਵਾਸੀਆਂ ’ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਸ਼ੋਕ ਸੇਠੀ ਬੀਤੇ ਕੁਝ ਸਮੇਂ ਤੋਂ ਸਮਾਜਿਕ ਤੌਰ ’ਤੇ ਬੇਹੱਦ ਸਰਗਰਮ ਹਨ ਅਤੇ ਉਨ੍ਹਾਂ ਨੂੰ ਰੋਜ਼ਾਨਾ ਕਈ ਲੋਕ, ਅਧਿਕਾਰੀ ਅਤੇ ਸਿਆਸੀ ਪੱਧਰ ’ਤੇ ਨੇਤਾਵਾਂ ਨਾਲ ਮਿਲਣਾ ਜੁਲਣਾ ਲਗਾ ਰਹਿੰਦਾ ਹੈ। ਇਸ ਸਮੇਂ ’ਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹੁਣ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਸੈਪਲਿੰਗ ਦਾ ਕੰਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਕਰਨਾ ਪਵੇਗਾ।