ਸਤੰਬਰ ''ਚ ਚੌਥੀ ਵਾਰ 24 ਘੰਟਿਆਂ ''ਚ 6 ਕੋਰੋਨਾ ਮਰੀਜ਼ਾਂ ਦੀ ਮੌਤ

Tuesday, Sep 29, 2020 - 01:49 PM (IST)

ਸਤੰਬਰ ''ਚ ਚੌਥੀ ਵਾਰ 24 ਘੰਟਿਆਂ ''ਚ 6 ਕੋਰੋਨਾ ਮਰੀਜ਼ਾਂ ਦੀ ਮੌਤ

ਚੰਡੀਗੜ੍ਹ/ਮੋਹਾਲੀ (ਪਾਲ/ਪਰਦੀਪ) : ਸੋਮਵਾਰ ਨੂੰ 50 ਸਾਲ ਤੋਂ ਉਪਰ ਦੇ 6 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਮਰੀਜ਼ਾਂ 'ਚ ਤਿੰਨ ਪੁਰਸ਼ ਅਤੇ ਤਿੰਨ ਔਰਤਾਂ ਹਨ। ਸੈਕਟਰ-27 ਤੋਂ 58 ਸਾਲਾ ਵਿਅਕਤੀ ਦੀ ਮੌਤ ਹੋਈ ਹੈ। ਮਰੀਜ਼ ਟਾਈਪ-2 ਡਾਇਬਿਟੀਜ਼ ਅਤੇ ਹਾਈਪ੍ਰਟੈਂਸ਼ਨ ਦਾ ਸ਼ਿਕਾਰ ਸੀ। ਪੀ. ਜੀ. ਆਈ. 'ਚ ਮਰੀਜ਼ ਦੀ ਮੌਤ ਹੋਈ ਹੈ। ਸੈਕਟਰ-20 ਤੋਂ 57 ਸਾਲਾ ਔਰਤ ਦੀ ਮੌਤ ਹੋਈ ਹੈ, ਉਸ ਨੂੰ ਵੀ ਡਾਇਬਿਟੀਜ਼ ਅਤੇ ਹਾਈਪ੍ਰਟੈਂਸ਼ਨ ਸੀ। ਸੈਕਟਰ-56 ਤੋਂ 50 ਸਾਲਾ ਵਿਅਕਤੀ ਨੂੰ ਡਾਇਬਿਟੀਜ਼ ਸੀ। ਸੈਕਟਰ-25 ਤੋਂ 71 ਸਾਲਾ ਬਜ਼ੁਰਗ ਨੂੰ ਕੋਰੋਨਰੀ ਆਰਟਰੀ 'ਚ ਮੁਸ਼ਕਲ ਸੀ। ਰਾਏਪੁਰ ਖੁਰਦ ਤੋਂ 51 ਸਾਲਾ ਔਰਤ ਨੂੰ ਸਾਹ ਲੈਣ ਵਿਚ ਤਕਲੀਫ ਸੀ। ਸੈਕਟਰ-8 ਤੋਂ 80 ਸਾਲਾ ਬਜ਼ੁਰਗ ਔਰਤ ਦੀ ਮੌਤ ਫੋਰਟਿਸ ਹਸਪਤਾਲ ਵਿਚ ਹੋਈ ਹੈ। ਹੁਣ ਚੰਡੀਗੜ੍ਹ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 153 ਹੋ ਗਈ ਹੈ।

ਇਹ ਵੀ ਪੜ੍ਹੋ : ਦੁਬਈ ਤੋਂ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਿੰਡ 'ਚ ਸੋਗ ਦੀ ਲਹਿਰ

222 ਮਰੀਜ਼ ਠੀਕ ਹੋ ਕੇ ਡਿਸਚਾਰਜ
ਲਗਾਤਾਰ ਦੂਜੇ ਦਿਨ 200 ਤੋਂ ਘੱਟ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 171 ਲੋਕਾਂ 'ਚ ਵਾਇਰਸ ਪਾਇਆ ਗਿਆ ਹੈ, ਜਿਨ੍ਹਾਂ 'ਚ 94 ਪੁਰਸ਼ ਅਤੇ 77 ਔਰਤਾਂ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ 173 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਕੁਲ ਮਰੀਜ਼ਾਂ ਦੀ ਗਿਣਤੀ ਹੁਣ 11678 ਹੋ ਗਈ ਹੈ। 222 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ। ਐਕਟਿਵ ਮਰੀਜ਼ ਹੁਣ 2200 ਰਹਿ ਗਏ ਹਨ।

ਇਸ ਮਹੀਨੇ ਮੌਤਾਂ ਦਾ ਅੰਕੜਾ

ਤਾਰੀਖ   ਮੌਤ
28 ਸਤੰਬਰ 6
19 ਸਤੰਬਰ   6
16 ਸਤੰਬਰ   6
12 ਸਤੰਬਰ   6


ਮੋਹਾਲੀ 'ਚ 129 ਕੇਸ, 3 ਮੌਤਾਂ
ਮੋਹਾਲੀ ਜ਼ਿਲੇ 'ਚ 129 ਨਵੇਂ ਕੇਸ ਸਾਹਮਣੇ ਆਏ ਜਦੋਂ ਕਿ 3 ਮਰੀਜ਼ਾਂ ਦੀ ਮੌਤ ਹੋ ਗਈ। ਜੁਝਾਰ ਨਗਰ ਦੀ 50 ਸਾਲਾ ਔਰਤ ਦੀ ਗਿਆਨ ਸਾਗਰ ਹਸਪਤਾਲ 'ਚ, ਜ਼ੀਕਰਪੁਰ ਦੀ ਰਹਿਣ ਵਾਲੀ 92 ਸਾਲਾ ਔਰਤ ਦੀ ਸਿਵਲ ਹਸਪਤਾਲ ਮੋਹਾਲੀ 'ਚ ਅਤੇ ਮੋਹਾਲੀ ਨਿਵਾਸੀ 32 ਸਾਲਾ ਨੌਜਵਾਨ ਦੀ ਰਾਜਿੰਦਰਾ ਹਸਪਤਾਲ 'ਚ ਮੌਤ ਹੋ ਗਈ।

ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਐੱਨ. ਡੀ. ਏ. ਤੋਂ ਵੱਖ ਦੋਣ ਦੇ ਬਾਅਦ ਤੇਜ਼ ਹੋਈ ਤੀਜੇ ਫਰੰਟ ਦੀ ਕਵਾਇਦ

ਪੀ. ਜੀ. ਆਈ. 'ਚ ਹੁਣ ਤੱਕ 10 ਲੋਕਾਂ ਨੂੰ ਦਿੱਤੀ ਵੈਕਸੀਨ ਦੀ ਡੋਜ਼
ਪੀ. ਜੀ. ਆਈ. 'ਚ ਚੱਲ ਰਹੇ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਕੋਵਿਸ਼ਿਲਡ ਦੀ ਪਹਿਲੀ ਡੋਜ਼ ਹੁਣੇ ਤੱਕ 10 ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। 25 ਸਤੰਬਰ ਤੋਂ ਵੈਕਸੀਨ ਦਾ ਟ੍ਰਾਇਲ ਪੀ. ਜੀ. ਆਈ. 'ਚ ਸ਼ੁਰੂ ਹੋਇਆ ਸੀ। ਪਿਛਲੇ 4 ਦਿਨਾਂ 'ਚ ਹੁਣ 10 ਲੋਕਾਂ ਦੀ ਡੋਜ਼ ਦਿੱਤੀ ਗਈ ਹੈ। ਸਾਰੇ ਟ੍ਰਾਈਸਿਟੀ ਦੇ ਰਹਿਣ ਵਾਲੇ ਹਨ। ਇਸ ਟ੍ਰਾਇਲ ਲਈ 450 ਤੋਂ ਜ਼ਿਆਦਾ ਲੋਕਾਂ ਨੇ ਵਾਲੰਟਰੀ ਇਸ ਲਈ ਅਪਲਾਈ ਕੀਤਾ ਹੈ। ਇਨ੍ਹਾਂ 'ਚੋਂ ਹੁਣ ਤੱਕ 46 ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਇਹ ਸਾਰੇ ਲੋਕ ਵੈਕਸੀਨ ਲਈ ਫਿੱਟ ਹਨ। 15 ਦਿਨਾਂ 'ਚ ਵੈਕਸੀਨ ਦਾ ਅਸਰ ਦਿੱਸਣ ਲੱਗੇਗਾ, ਉੱਥੇ ਹੀ ਦੂਜੀ ਡੋਜ਼ 29 ਦਿਨ ਬਾਅਦ ਦਿੱਤੀ ਜਾਵੇਗੀ। ਪੀ. ਜੀ. ਆਈ. 'ਚ ਹੁਣ ਇਹ ਰੂਟੀਨ ਦਾ ਪ੍ਰੋਸੈਸ ਹੋ ਗਿਆ ਹੈ। ਰੋਜ਼ਾਨਾ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਰਹੀ ਹੈ। ਨਵੰਬਰ ਤੱਕ ਇਸ ਟ੍ਰਾਇਲ ਨੂੰ ਪੀ. ਜੀ. ਆਈ. ਨੇ ਪੂਰਾ ਕਰਨਾ ਹੈ, ਜਿਸ ਤੋਂ ਬਾਅਦ 6 ਮਹੀਨਿਆਂ ਤੱਕ ਮਰੀਜ਼ਾਂ ਦਾ ਫਾਲੋਅਪ ਕੀਤਾ ਜਾਵੇਗਾ।
 


author

Anuradha

Content Editor

Related News