5ਵੀਂ ਤੇ 8ਵੀਂ ਦੀਆਂ ਪ੍ਰੀਖਿਆਵਾਂ ’ਚ ਤਬਦੀਲੀ, ਹੁਣ 14 ਮਾਰਚ ਤੋਂ ਲਏ ਜਾਣਗੇ ਪੇਪਰ

Wednesday, Jan 22, 2020 - 11:02 AM (IST)

ਸ਼ੇਰਪੁਰ (ਅਨੀਸ਼) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਅਤੇ 8ਵੀਂ ਸ਼੍ਰੋਣੀਆਂ ਦੀਆਂ ਪ੍ਰੀਖਿਆਵਾਂ ਦੀਆਂ ਮਿਤੀਆਂ ’ਚ ਤਬਦੀਲੀ ਕਰ ਦਿੱਤੀ ਗਈ ਹੈ। ਕੀਤੀ ਗਈ ਤਬਦੀਲੀ ਦੇ ਤਹਿਤ  5ਵੀਂ ਸ਼੍ਰੇਣੀ ਦੀ ਪ੍ਰੀਖਿਆ ਵੀ ਹੁਣ ਮਾਰਚ 2020 ’ਚ ਲੈਣ ਦਾ ਫੈਸਲਾ ਕੀਤਾ ਗਿਆ ਹੈ। ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਵਲੋਂ ਜਾਰੀ ਜਾਣਕਾਰੀ ਅਨੁਸਾਰ 5ਵੀਂ ਸ਼੍ਰੇਣੀ ਦੀ ਪ੍ਰੀਖਿਆ, ਜੋ ਪਹਿਲਾਂ 18 ਤੋਂ 26 ਫਰਵਰੀ 2020 ਤੱਕ ਕਰਵਾਈ ਜਾਣੀ ਸੀ, ਹੁਣ ਪ੍ਰਬੰਧਕੀ ਕਾਰਨਾਂ ਕਰਕੇ 14 ਮਾਰਚ ਤੋਂ 23 ਮਾਰਚ ਤੱਕ ਸਵੇਰ ਦੇ ਸੈਸ਼ਨ, ਭਾਵ ਸਵੇਰੇ 10 ਤੋਂ ਬਾਅਦ ਦੁਪਹਿਰ 1.15 ਵਜੇ ਤੱਕ ਕਰਵਾਈ ਜਾਵੇਗੀ। 5ਵੀਂ ਸ਼੍ਰੇਣੀ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਹੁਣ 24 ਅਤੇ 25 ਮਾਰਚ ਨੂੰ ਸਬੰਧਤ ਸਕੂਲਾਂ ਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ’ਤੇ ਕਰਵਾਈਆਂ ਜਾਣਗੀਆਂ। 

ਜਾਣਕਾਰੀ ਅਨੁਸਾਰ, 8ਵੀ ਸ਼੍ਰੇਣੀ ਦੀ ਪ੍ਰੀਖਿਆ, ਜੋ 3 ਮਾਰਚ ਤੋਂ 14 ਮਾਰਚ ਤੱਕ ਕਰਵਾਈ ਜਾਣੀ ਸੀ, ਹੁਣ 3 ਮਾਰਚ ਤੋਂ ਆਰੰਭ ਕਰਕੇ 16 ਮਾਰਚ 2020 ਤੱਕ ਸਵੇਰ ਦੇ ਸੈਸ਼ਨ ਭਾਵ ਸਵੇਰੇ 9 ਵਜੇ ਤੋਂ ਦੁਪਹਿਰ 12.15 ਵਜੇ ਤੱਕ ਕਰਵਾਈ ਜਾਵੇਗੀ। ਇਸ ਸ਼੍ਰੇਣੀ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਮਾਰਚ ਤੋਂ 25 ਮਾਰਚ ਤੱਕ ਸਬੰਧਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ’ਤੇ ਕਰਵਾਈਆਂ ਜਾਣਗੀਆਂ। ਤਬਦੀਲੀ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹੈ।


rajwinder kaur

Content Editor

Related News