ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦੇ 57 ਨਵੇਂ ਕੇਸਾਂ ਦੀ ਪੁਸ਼ਟੀ, 2 ਦੀ ਮੌਤ
Saturday, Aug 29, 2020 - 08:56 PM (IST)
ਫਿਰੋਜ਼ਪੁਰ,(ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ)– ਪੰਜਾਬ ਸਰਕਾਰ ਵਲੋਂ ਲਾਕਡਾਊਨ ਲਾਉਣ ਦੇ ਬਾਵਜੂਦ ਨਾ ਤਾਂ ਕੋਰੋਨਾ ਰੋਗੀਆਂ ਦੀ ਸੰਖਿਆ ਦਾ ਗ੍ਰਾਫ ਥੱਲੇ ਆ ਰਿਹਾ ਹੈ ਅਤੇ ਨਾ ਹੀ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ। ਸ਼ਨੀਵਾਰ ਨੂੰ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀਆਂ ਦੋ ਔਰਤਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਜ਼ਿਲੇ ’ਚ ਕੁੱਲ ਮ੍ਰਿਤਕਾਂ ਦੀ ਗਿਣਤੀ 35 ਹੋ ਗਈ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ਦੇ ਕੁੱਲ 57 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਪੁਰਾਣੇ 115 ਰੋਗੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਫਿਰੋਜ਼ਪੁਰ ਸ਼ਹਿਰ ਵਾਸੀ 62 ਸਾਲ ਦੀ ਸੰਗੀਤਾ ਰਾਣੀ ਅਤੇ ਫਿਰੋਜ਼ਪੁਰ ਛਾਉਣੀ ਵਾਸੀ 70 ਸਾਲ ਦੀ ਗਿਆਨ ਦੇਵੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
1. ਫਿਰੋਜ਼ਪੁਰ : ਵੰਸ਼ਿਕਾ ਅਗਰਵਾਲ, ਰਵੀਨਾ ਬੀਬੀ, ਸੰਜੀਵ ਕੁਮਾਰ, ਵੀਨਾ ਸਿੰਗਲਾ, ਸੋਨਲ ਸਿੰਗਲਾ, ਆਸ਼ੂਤੋਸ਼ ਸਿੰਗਲਾ, ਮਨਿੰਦਰ ਸਿੰਘ, ਗੁਰਸ਼ਰਨ ਸਿੰਘ, ਸੁਨੀਲ ਸ਼ਰਮਾ, ਮੀਨਾ, ਸੁਨੀਲ ਕੁਮਾਰ, ਕੁਲਦੀਪ ਸਿੰਘ, ਪਵਨ ਕੁਮਾਰ, ਕਾਂਤਾ, ਸੋਨੀਆ ਸਿੱਧੂ, ਅਭਿਸ਼ੇਕ, ਅਮਰ ਭੱਟੀ, ਚੁਨੀ ਲਾਲ, ਵਿਜੈ ਸਹਿਗਲ, ਸਤਵੰਤ ਸਿੰਘ ਕਾਰਜ, ਬਨੀਤਾ, ਜਗਮੀਤ ਕੌਰ, ਰਜਨੀ ਬਾਲਾ, ਭਾਰਤ ਰਾਜ, ਨੀਰਜ ਬਜਾਜ, ਰਜਿੰਦਰ ਮੋਂਗਾ, ਹਨੀ ਗੱਖਡ਼, ਰਾਹੁਲ, ਗੁਰਜੀਤ ਕੌਰ, ਰਾਜ ਕੁਮਾਰ
2. ਗੁਰੂਹਰਸਹਾਏ : ਪਰਾਕਰਮ ਭੰਡਾਰੀ, ਵਾਨੀ ਭੰਡਾਰੀ, ਰਵਿਸ਼, ਪ੍ਰਿਯੰਕਾ, ਆਰੁਲ, ਓਮ ਪ੍ਰਕਾਸ਼, ਰਵੀਰੰਜਨ, ਨਵਯਾਂਸ਼, ਵੀਨਾ ਰਾਣੀ
3. ਮੋਹਣ ਕੇ ਉਤਾਡ਼ : ਦਰਸ਼ਨ ਸਿੰਘ, ਵਿਜੈ ਕੁਮਾਰ, ਤਰਸੇਮ ਚੰਦ, ਸੰਦੀਪ ਕੁਮਾਰ
4. ਕਾਸੂਬੇਗੂ : ਜਤਿੰਦਰ ਸਿੰਘ
5. ਸ਼ੇਰ ਖਾਂ : ਜਸਵਿੰਦਰ ਸਿੰਘ
6. ਮਮਦੋਟ : ਰਜਿੰਦਰ ਸਿੰਘ, ਰਾਜਵਿੰਦਰ ਸਿੰਘ
7. ਬੋਹਡ਼ਿਆਂ ਵਾਲੀ : ਪਰਮਜੀਤ ਸਿੰਘ
8. ਭੂਪੇਵਾਲਾ : ਗੁਰਮੀਤ ਕੌਰ, ਬਲਵੀਰ ਸਿੰਘ
9. ਬਹਿਕ ਪਛਾਡ਼ੀਆਂ : ਅੰਗਰੇਜ਼ ਸਿੰਘ
10. ਜ਼ੀਰਾ : ਦਵਿੰਦਰ ਕੁਮਾਰ
11. ਟੱਲੀ ਗੁਲਾਮ : ਯਾਦਵਿੰਦਰ ਸਿੰਘ, ਮਨਿੰਦਰਜੀਤ ਕੌਰ
12. ਗੋਖੀਵਾਲਾ : ਅਮਨਦੀਪ ਸਿੰਘ
ਦੋਵਾਂ ਮ੍ਰਿਤਕ ਔਰਤਾਂ ਦਾ ਪ੍ਰਸ਼ਾਸਨ ਨੇ ਕੀਤਾ ਦਾਹ ਸਸਕਾਰ
ਕੋਰੋਨਾ ਨਾਲ ਮ੍ਰਿਤਕ ਦੋਵੇਂ ਔਰਤਾਂ ਦੇ ਦਾਹ ਸਸਕਾਰ ਪ੍ਰਸ਼ਾਸਨ ਦੀ ਟੀਮ ਵਲੋਂ ਸ਼ਹਿਰ ਅਤੇ ਛਾਉਣੀ ਦੇ ਸ਼ਮਸ਼ਾਨਘਾਟਾਂ ’ਚ ਕਰਵਾਏ ਗਏ। ਕਾਨੂੰਗੋ ਸੰਤੋਖ ਸਿੰਘ ਤੱਖੀ ਨੇ ਦੱਸਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਰੋਗ ਦੇ ਮ੍ਰਿਤਕਾਂ ਦੇ ਦਾਹ ਸਸਕਾਰ ਪੂਰੀ ਸਾਵਧਾਨੀ ਦੇ ਨਾਲ ਕਰਵਾਏ ਗਏ ਹਨ।
1103 ਹੋਏ ਠੀਕ, 733 ਐਕਟਿਵ ਕੇਸ
ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਹੁਣ ਤੱਕ ਕੁੱਲ 1871 ਕੋਰੋਨਾ ਪਾਜ਼ੇਟੀਵ ਕੇਸ ਆ ਚੁੱਕੇ ਹਨ, ਜਿਨਾਂ ’ਚੋਂ 1103 ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਜ਼ਿਲੇ ਦੇ 35 ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋਣ ਤੋਂ ਬਾਅਦ ਐਕਟਿਵ ਰੋਗੀਆਂ ਦੀ ਸੰਖਿਆ 733 ਰਹਿ ਗਈ ਹੈ।