550ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਕੱਢਿਆ ਗਿਆ ਨਗਰ ਕੀਰਤਨ
Sunday, Feb 24, 2019 - 02:22 PM (IST)

ਜਲੰਧਰ (ਸੋਨੂੰ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੋਬਿੰਦਗੜ੍ਹ ਮੁਹੱਲੇ ਤੋਂ ਗੁਰਮੁਖ ਸੇਵਕ ਦਲ ਵਲੋਂ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਮੰਡੀ ਰੋਡ ਸੈਂਟਰਲ ਟਾਊਨ ਗੁਰਦੁਆਰੇ ਤੋਂ ਹੁੰਦਾ ਹੋਇਆ ਮਿਲਾਪ ਚੌਕ, ਭਗਤ ਸਿੰਘ ਚੌਕ, ਮਾਈ ਹੀਰਾ ਗੇਟ, ਬਾਲਮੀਕੀ ਗੇਟ, ਕਪੂਰਥਲਾ ਚੌਕ ਤੱਕ ਪਹੁੰਚੇਗਾ। ਇੱਥੋਂ ਸੰਗਤ ਨੂੰ ਸੁਲਤਾਨਪੁਰ ਲੋਧੀ ਤੋਂ ਬੱਸਾਂ 'ਚ ਬੈਠਾ ਕੇ ਰਵਾਨਾ ਕੀਤਾ ਜਾਵੇਗਾ। ਇਸ ਮੌਕੇ 'ਤੇ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਲੰਗਰ ਲਗਾਏ ਗਏ। ਭਿੰਨ ਸ਼ਹਿਰਾਂ ਤੋਂ ਹੁੰਦੇ ਹੋਏ ਨਗਰ ਕੀਰਤਨ ਦੀ ਸਮਾਪਤੀ ਸੁਲਤਾਨਪੁਰ ਲੋਧੀ 'ਚ ਹੋਵੇਗੀ। ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ।