ਕਰਤਾਰਪੁਰ ਲਾਂਘੇ ਦਾ ਸਿੱਧੂ ਨੇ ਕ੍ਰੇਡਿਟ ਲੈਣ ਤੋਂ ਕੀਤਾ ਇਨਕਾਰ (ਵੀਡੀਓ)

Sunday, Nov 10, 2019 - 06:40 PM (IST)

ਸ੍ਰੀ ਕਰਤਾਰਪੁਰ ਸਾਹਿਬ/ਜਲੰਧਰ— ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਲੈਣ ਤੋਂ ਸਾਫ ਇਨਕਾਰ ਕੀਤਾ ਹੈ। ਦਰਅਸਲ ਪਹਿਲੇ ਜੱਥੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਨੂੰ ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਲਾਂਘੇ ਦੇ ਕ੍ਰੇਡਿਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ। ਕ੍ਰੇਡਿਟ ਲੈਣ ਤੋਂ ਇਨਕਾਰ ਕਰਦੇ ਹੋਏ ਸਿੱਧੂ ਨੇ ਸਿਰਫ ਹੀ ਕਿਹਾ ਕਿ ਇਹ ਸਭ ਬਾਬੇ ਨਾਨਕ ਦੀ ਮਿਹਰ ਹੋਈ ਹੈ। 

PunjabKesari
ਦੱਸ ਦੇਈਏ ਕਿ ਪਾਕਿਸਤਾਨ ਵਿਖੇ ਪੂਰੇ ਸਮਾਗਮ 'ਚ ਨਵਜੋਤ ਸਿੰਘ ਸਿੱਧੂ ਹੀ ਛਾਏ ਰਹੇ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਪੀ. ਐੱਮ. ਮੋਦੀ ਦੀ ਵੀ ਤਰੀਫ ਕਰਦੇ ਹੋਏ ਉਨ੍ਹਾਂ ਨੂੰ 'ਮੁੰਨਾ ਭਾਈ' ਐੱਮ. ਬੀ. ਬੀ. ਐੱਸ. ਵਾਲੀ ਜੱਫੀ ਵੀ ਭੇਜੀ। ਲੰਮੇ ਸਮੇਂ ਬਾਅਦ ਕੈਮੋਰਿਆਂ ਅੱਗੇ ਆਏ ਸਿੱਧੂ ਨੂੰ ਹੋਰ ਕੋਈ ਸੁਣਨ ਅਤੇ ਵੇਖਣ ਲਈ ਬੇਤਾਬ ਨਜ਼ਰ ਆਇਆ। ਇਸ ਦੌਰਾਨ ਸਿੱਧੂ ਨੇ ਵੀ ਆਪਣੇ ਚਾਹਵਾਨਾਂ ਨਾਲ ਤਸਵੀਰਾਂ ਖਿੱਚਵਾਂ ਕੇ ਖਿਚਵਾਂ ਕੇ ਉਨ੍ਹਾਂ ਨੂੰ ਬੇਹੱਦ ਖੂਸ਼ ਕੀਤਾ।


Related News