ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ''ਚ ਚੱਲ ਰਿਹੈ ਵਿਸ਼ੇਸ਼ ਲੰਗਰ (ਤਸਵੀਰਾਂ)

Saturday, Nov 09, 2019 - 12:45 PM (IST)

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ''ਚ ਚੱਲ ਰਿਹੈ ਵਿਸ਼ੇਸ਼ ਲੰਗਰ (ਤਸਵੀਰਾਂ)

ਸੁਲਤਾਨਪੁਰ ਲੋਧੀ (ਓਬਰਾਏ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਦੀ ਧਰਤੀ 'ਤੇ ਰੌਣਕਾਂ ਲੱਗੀਆਂ ਹੋਈਆਂ ਹਨ। ਲੱਖਾਂ ਦੀ ਤਾਦਾਦ 'ਚ ਸੰਗਤਾਂ ਬਾਬਾ ਨਾਨਕ ਦੇ ਘਰ ਨਤਮਸਤਕ ਹੋ ਰਹੀਆਂ ਹਨ। ਸੰਗਤਾਂ ਲਈ ਵੱਖ-ਵੱਖ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ ਹਨ।

PunjabKesari

ਇਸ ਮੌਕੇ ਕਿਤੇ ਦਾਲ-ਫੁਲਕਾ, ਕਿਤੇ ਪੀਜ਼ੇ-ਬਰਗਰ ਅਤੇ ਕਿਤੇ ਨੂਡਲਜ਼ ਦੇ ਲੰਗਰ ਲੱਗੇ ਹੋਏ ਹਨ ਪਰ ਇਸ ਦੇ ਨਾਲ ਹੀ ਜੰਕ ਫੂਡ ਤੋਂ ਹਟ ਕੇ ਖਾਸ ਲੰਗਰ ਵੀ ਲਗਾਇਆ ਗਿਆ ਹੈ। ਸੰਗਤਾਂ ਲਈ ਵ੍ਹੀਟ ਗ੍ਰਾਸ ਜੂਸ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ ਹੈ, ਜਿਸ ਦਾ ਸੰਗਤਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।

PunjabKesari

ਲੰਗਰ ਲਾਉਣ ਵਾਲੇ ਸ਼ਰਧਾਲੂ ਮੁਤਾਬਕ ਆਰਗੈਨਿਕ ਕਣਕ ਦੇ ਬੀਜਾਂ ਨੂੰ ਕੁਦਰਤੀ ਢੰਗ ਨਾਲ ਉਗਾ ਕੇ ਉਸ ਦਾ ਜੂਸ ਬਣਾਇਆ ਜਾਂਦਾ ਹੈ ਅਤੇ ਬਾਬਾ ਨਾਨਕ ਦੇ ਮਨੁੱਖਤਾ ਦੇ ਸਿਧਾਂਤ 'ਤੇ ਚੱਲਦਿਆਂ ਉਨ੍ਹਾਂ ਵੱਲੋਂ ਇਥੇ ਲੰਗਰ ਚਲਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ 'ਚ ਚੱਲ ਰਹੇ ਇਸ ਰੋਗ ਨਿਵਾਰਕ ਵਿਸ਼ੇਸ਼ ਲੰਗਰ ਦੀ ਚਾਰੋਂ ਪਾਸੇ ਕਾਫੀ ਚਰਚਾ ਹੋ ਰਹੀ ਹੈ। 


author

shivani attri

Content Editor

Related News