ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਨੇ ਲਈਆਂ 3 ਹੋਰ ਜਾਨਾਂ, 53 ਨਵੇਂ ਮਾਮਲੇ

Tuesday, Sep 15, 2020 - 01:27 AM (IST)

ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਨੇ ਲਈਆਂ 3 ਹੋਰ ਜਾਨਾਂ, 53 ਨਵੇਂ ਮਾਮਲੇ

ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਨੇ ਸੋਮਵਾਰ ਨੂੰ 3 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਕੋਰੋਨਾ ਮਹਾਮਾਰੀ ਜ਼ਿਲੇ ਦੇ ਨਾਲ ਸਬੰਧਤ 97 ਲੋਕਾਂ ਨੂੰ ਨਿਗਲ ਚੁੱਕਾ ਹੈ। ਜੇਕਰ ਅਜੇ ਵੀ ਪ੍ਰਸ਼ਾਸਨ ਨੇ ਕਾਰਗਾਰ ਨੀਤੀ ਨਹੀਂ ਬਣਾਈ ਤੇ ਲੋਕਾਂ ਨੇ ਵੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਕੋਰੋਨਾ ਕਾਰਣ ਮਰਨ ਵਾਲਿਆਂ ਦਾ ਵੀ ਅੰਕਡ਼ਾ 100 ਦੇ ਪਾਰ ਜਾ ਸਕਦਾ ਹੈ, ਜੋ ਕਿ ਚਿੰਤਾਜਨਕ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ 53 ਨਵੇਂ ਕੋਰੋਨਾ ਦੇ ਮਰੀਜ਼ ਪਾਏ ਗਏ।

ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ ਕਪੂਰਥਲਾ ਸਬ ਡਵੀਜਨ ਤੋਂ 23, ਭੁਲੱਥ ਸਬ ਡਵੀਜਨ ਤੋਂ 9 ਤੇ ਸੁਲਤਾਨਪੁਰ ਲੋਧੀ ਸਬ ਡਵੀਜਨ ਤੋਂ 4 ਮਰੀਜ਼ ਸਬੰਧਤ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਨਾਲ ਸਬੰਧਤ 2, ਜਲੰਧਰ ਜ਼ਿਲੇ ਨਾਲ ਸਬੰਧਤ 6 ਤੇ ਹੁਸ਼ਿਆਰਪੁਰ ਨਾਲ ਸਬੰਧਤ 1 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਜਦਕਿ ਹੋਰ ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਵੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਕੋਰੋਨਾ ਕਾਰਣ ਮਰਨ ਵਾਲਿਆਂ ’ਚੋਂ 2 ਕਪੂਰਥਲਾ ਤੇ 1 ਫਗਵਾਡ਼ਾ ਨਾਲ ਸਬੰਧਤ ਹੈ। ਮਰਨ ਵਾਲਿਆਂ ’ਚ ਮੁਹੱਲਾ ਜੱਟਪੁਰਾ ਵਾਸੀ 65 ਸਾਲਾ ਤੇ ਪਿੰਡ ਭਾਗੋਰਾਈਆਂ ਵਾਸੀ 58 ਸਾਲਾ ਪੁਰਸ਼ ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਸਨ ਪਰ ਹਾਲਤ ਵਿਗਡ਼ਨ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

604 ਲੋਕਾਂ ਦੀ ਹੋਈ ਸੈਂਪਲਿੰਗ

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸੋਮਵਾਰ ਨੂੰ ਜ਼ਿਲੇ ’ਚ 604 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚ ਆਰ. ਸੀ. ਐੱਫ. ਤੋਂ 50, ਕਪੂਰਥਲਾ ਤੋਂ 195, ਕਾਲਾ ਸੰਘਿਆਂ ਤੋਂ 64, ਢਿਲਵਾਂ ਤੋਂ 24, ਫੱਤੂਢੀਂਗਾ ਤੋਂ 31, ਬੇਗੋਵਾਲ ਤੋਂ 41, ਭੁਲੱਥ ਤੋਂ 24, ਟਿੱਬਾ ਤੋਂ 24, ਸੁਲਤਾਨਪੁਰ ਲੋਧੀ ਤੋਂ 23, ਫਗਵਾਡ਼ਾ ਤੋਂ 32 ਤੇ ਪਾਂਛਟਾ ਤੋਂ 96 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਕਾਰਨ ਜ਼ਿਲੇ ’ਚ ਹੁਣ ਤੱਕ ਕੁੱਲ 2448 ਲੋਕ ਸੰਕਰਮਿਤ ਹੋ ਚੁੱਕੇ ਹਨ ਹਾਲਾਂਕਿ 1402 ਲੋਕ ਠੀਕ ਵੀ ਚੁੱਕੇ ਹਨ ਪਰ 599 ਮਰੀਜ਼ ਐਕਟਿਵ ਚੱਲ ਰਹੇ ਹਨ।

78 ਮਰੀਜ਼ ਹੋਏ ਸਿਹਤਮੰਦ

ਕਪੂਰਥਲਾ ਜ਼ਿਲੇ ’ਚ ਅੱਜ ਸਭ ਤੋਂ ਜ਼ਿਆਦਾ 78 ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਇਲਾਜ ਉਪਰੰਤ ਤੰਦਰੁਸਤ ਹੋਣ ’ਤੇ ਛੁੱਟੀ ਦਿੱਤੀ ਗਈ ਹੈ। ਇਸ ਤਰ੍ਹਾਂ ਹੁਣ ਤੱਕ ਕਪੂਰਥਲਾ ਜ਼ਿਲੇ ’ਚ ਕੁੱਲ 1402 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲੇ ’ਚ ਹੁਣ ਤੱਕ 2248 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਹੁਣ 599 ਐਕਟਿਵ ਕੇਸ ਹਨ। ਜਿਨ੍ਹਾਂ 78 ਮਰੀਜ਼ ਅੱਜ ਸਿਹਤਮੰਦ ਹੋਏ ਹਨ ਉਨ੍ਹਾਂ ਨੇ ਘਰ ’ਚ ਸਫ਼ਲਤਾ ਪੂਰਵਕ ਏਕਾਂਤਵਾਸ ਪੂਰਾ ਕੀਤਾ ਹੈ।

ਲੋਕਾਂ ਦੀਆਂ ਜਾਨਾਂ ਬਚਾਉਣ ਲਈ ਦਿੱਤੀ ਜਾ ਰਹੀ ਹੈ ਵਿਸ਼ੇਸ਼ ਤਵੱਜੋਂ : ਦੀਪਤੀ ਉੱਪਲ

ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਬਹੁਪੱਖੀ ਨੀਤੀ ਨੂੰ ਅਪਣਾਇਆ ਗਿਆ ਹੈ, ਜਿਸ ਵਿਚ ਟੈਸਟ ਕਰਨੇ, ਕੋਵਿਡ ਪ੍ਰਭਾਵਿਤ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਹਿਚਾਣ ਕਰਨਾ ਅਤੇ ਸੁਚਾਰੂ ਢੰਗ ਨਾਲ ਇਲਾਜ ਮੁਹੱਈਆ ਕਰਵਾਉਣਾ, ਘਰਾਂ ਵਿਚ ਏਕਾਂਤਵਾਸ ਕੀਤੇ ਲੋਕਾਂ ਦੀ ਨਿਗਰਾਨੀ ਵੱਲ ਵਿਸ਼ੇਸ਼ ਤਵੱਜੋਂ ਦੇਣ ਤੋਂ ਇਲਾਵਾ ਲਗਾਤਾਰ ਸਿਹਤ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣਾ ਸ਼ਾਮਿਲ ਹੈ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ੁਕਾਮ (ਫਲੂ) ਵਰਗੀ ਬੀਮਾਰੀ ਦੇ ਪਹਿਲੇ ਸੰਕੇਤ ਦਿਖਾਈ ਦੇਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।


author

Bharat Thapa

Content Editor

Related News