ਚੰਡੀਗੜ੍ਹ : 5,000 ਵਿਦਿਆਰਥੀਆਂ ਨੇ ਮੱਥੇ ''ਤੇ ਸਜਾਈ ''ਕਾਰਗਿਲ ਦੀ ਮਿੱਟੀ''

Saturday, Jul 27, 2019 - 03:30 PM (IST)

ਚੰਡੀਗੜ੍ਹ : 5,000 ਵਿਦਿਆਰਥੀਆਂ ਨੇ ਮੱਥੇ ''ਤੇ ਸਜਾਈ ''ਕਾਰਗਿਲ ਦੀ ਮਿੱਟੀ''

ਚੰਡੀਗੜ੍ਹ : 'ਕਾਰਗਿਲ ਵਿਜੇ ਦਿਵਸ' 'ਤੇ ਚੰਡੀਗੜ੍ਹ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਮੱਥੇ 'ਤੇ ਕਾਰਗਿਲ ਤੇ ਪੁਲਵਾਮਾ ਦੀ ਮਿੱਟੀ ਨੂੰ ਸਜਾਇਆ। ਵਿਦਿਆਰਥੀਆਂ ਨੇ ਇਕ-ਦੂਜੇ ਦਾ ਤਿਲਕ ਪਵਿੱਤਰ ਮਿੱਟੀ ਨਾਲ ਕੀਤੀ। 'ਇਕ ਇੱਟ ਸ਼ਹੀਦ ਦੇ ਨਾਂ' ਮੁਹਿੰਮ ਦੇ ਕੌਮੀ ਕਨਵੀਨਰ ਸੰਜੀਵ ਰਾਣਾ ਨੇ ਇਕ ਦਿਨ ਪਹਿਲਾਂ ਇਨ੍ਹਾਂ ਸਕੂਲਾਂ 'ਚ ਪਵਿੱਤਰ ਮਿੱਟੀ ਪਹੁੰਚਾਈ ਸੀ। ਸੈਕਟਰ-8 ਸਥਿਤ ਡੀ. ਏ. ਵੀ. ਸਕੂਲ, ਪੰਜਾਬ ਯੂਨੀਵਰਸਿਟੀ ਸਥਿਤ ਅੰਕੁਰ ਸਕੂਲ 'ਚ 'ਕਾਰਗਿਲ ਵਿਜੇ ਦਿਵਸ' 'ਤੇ ਸ਼ੁੱਕਰਵਾਰ ਨੂੰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ 'ਚ 5,000 ਵਿਦਿਆਰਥੀਆਂ ਦਾ ਤਿਲਕ ਕਾਰਗਿਲ ਅਤੇ ਪੁਲਵਾਮਾ ਦੀਆਂ ਉਨ੍ਹਾਂ ਥਾਵਾਂ ਤੋਂ ਲਿਆਂਦੀ ਮਿੱਟੀ ਨਾਲ ਕੀਤਾ ਗਿਆ, ਜਿੱਥੇ ਫੌਜ ਦੇ ਵੀਰ ਜਵਾਨ ਸ਼ਹੀਦ ਹੋਏ ਸਨ। ਸ਼ਹੀਦਾਂ ਦੇ ਸਨਮਾਨ 'ਚ ਸਕੂਲਾਂ 'ਚ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਬੱਚਿਆਂ ਨੇ ਇਕ-ਦੂਜੇ ਦਾ ਤਿਲਕ ਕੀਤਾ ਅਤੇ ਸ਼ਹੀਦਾਂ ਦਾ ਸਨਮਾਨ ਕਰਨ ਲਈ ਸਹੁੰ ਵੀ ਖਾਧੀ। 


author

Babita

Content Editor

Related News