ਬਠਿੰਡਾ ’ਚ ਵਾਪਰੇ ਹਾਦਸੇ ਦੌਰਾਨ 5 ਸਾਲਾ ਬੱਚੀ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

Monday, May 02, 2022 - 06:24 PM (IST)

ਬਠਿੰਡਾ ’ਚ ਵਾਪਰੇ ਹਾਦਸੇ ਦੌਰਾਨ 5 ਸਾਲਾ ਬੱਚੀ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਬਠਿੰਡਾ (ਮੁਨੀਸ਼)- ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਵਿਖੇ ਅੱਜ ਦੁਪਿਹਰ ਸਮੇਂ ਇਕ 4-5 ਸਾਲ ਦੀ ਬੱਚੀ 'ਤੇ ਟਰੈਕਟਰ ਚੜ੍ਹਣ ਨਾਲ ਬੱਚੀ ਦੀ ਮੌਤ ਹੋ ਗਈ। ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਬੱਚੀ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਕੁੜੀ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਲਿਆਦਾ ਗਿਆਂ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

PunjabKesari
ਜਾਣਕਾਰੀ ਅਨੁਸਾਰ ਪਿੰਡ ਨਸੀਬਪੁਰਾ ਵਿਖੇ ਲੱਗ ਰਹੇ ਬਾਇਓ ਐਥਨੋਲ ਪਲਾਂਟ ਵਿੱਚ ਇਕ ਕੰਪਨੀ ਵਿੱਚ ਕੰਮ ਕਰਦਾ ਟਰੈਕਟਰ ਪਿੰਡ ਵਿੱਚੋਂ ਵਾਪਸ ਜਾ ਰਿਹਾ ਸੀ ਤਾਂ ਗਲੀ ਵਿੱਚ 4-5 ਸਾਲ ਦੀ ਸੁਖਦੀਪ ਕੌਰ 'ਤੇ ਚੜ੍ਹ ਗਿਆ, ਜਿਸ ਨਾਲ ਬੱਚੀ ਬੂਰੀ ਤਰ੍ਹਾਂ ਕੁਚਲੀ ਗਈ।

ਇਹ ਵੀ ਪੜ੍ਹੋ: ਗਰਮੀ ਨੇ ਤੋੜਿਆ 122 ਸਾਲ ਦਾ ਰਿਕਾਰਡ, ਲੰਮੇ ਪਾਵਰਕੱਟ 'ਚ ਇਨਵਰਟਰ ਵੀ ਦੇ ਗਏ ਜਵਾਬ, ਵਾਇਰਲ ਹੋਣ ਲੱਗੀਆਂ ਇਹ ਤਸਵੀਰਾਂ

PunjabKesari

ਮੌਕੇ ਉਤੇ ਬੱਚੀ ਨੂੰ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਤਾਂ ਡਾਂਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੁਖਦੀਪ ਕੌਰ ਆਪਣੇ ਭੈਣ-ਭਰਾ ਦੀ ਛੋਟੀ ਭੈਣ ਸੀ। ਮ੍ਰਿਤਕ ਦੇ ਵਾਰਸਾਂ ਨੇ ਦੋਸ਼ ਲਗਾਇਆ ਕਿ ਟਰੈਕਟਰ ਚਾਲਕ ਦੀ ਅਣਗਹਿਲੀ ਕਰਕੇ ਹਾਦਸਾ ਵਾਪਰਿਆ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ। 

PunjabKesari

ਇਹ ਵੀ ਪੜ੍ਹੋ: 21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News