ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਇਕ ਤੋਂ ਬਾਅਦ ਇਕ ਟਕਰਾਏ ਪੰਜ ਵਾਹਨ

Sunday, Dec 04, 2022 - 05:40 PM (IST)

ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਇਕ ਤੋਂ ਬਾਅਦ ਇਕ ਟਕਰਾਏ ਪੰਜ ਵਾਹਨ

ਜ਼ੀਰਾ (ਰਾਜੇਸ਼ ਢੰਡ) : ਸਰਦੀ ਦੇ ਮੌਸਮ ਦੀ ਪੈਣ ਲੱਗੀ ਧੁੰਦ ਦੇ ਕਾਰਨ ਐਤਵਾਰ ਜ਼ੀਰਾ ਨੇੜੇ ਨੈਸ਼ਨਲ ਹਾਈਵੇ ਨੰਬਰ-54 ’ਤੇ 2 ਗੱਡੀਆਂ ਦੇ ਟਕਰਾਉਣ ਉਪਰੰਤ ਹੋਰ 3 ਸਾਧਨ ਇਨ੍ਹਾਂ ਹਾਦਸਾਗ੍ਰਸਤ ਵਾਹਨਾਂ ਵਿਚ ਆਣ ਵੱਜੇ, ਜਿਸ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ, ਉੱਪਰੋ ਘੋੜਾ-ਟਰਾਲਾ ਪਲਟਣ ਕਾਰਨ ਕਾਰ ਚਕਨਾਚੂਰ ਹੋ ਗਈ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਕਰੀਬ 7:30 ਵਜੇ ਜ਼ੀਰਾ ਤੋਂ ਨੈਸ਼ਨਲ ਹਾਈਵੇ ਨੰਬਰ-54 ਬਠਿੰਡਾ-ਅੰਮ੍ਰਿਤਸਰ ’ਤੇ ਚੜ੍ਹਦੇ ਸਮੇਂ ਇਕ ਮਹਿੰਦਰਾ ਪਿੱਕਅੱਪ ਗੱਡੀ ਸੰਘਣੀ ਧੁੰਦ ਕਾਰਨ ਇਕ ਟਾਟਾ ਇੰਡੀਗੋ ਕਾਰ ਪਿੱਛੋ ਆ ਕੇ ਵੱਜ ਗਈ ਅਤੇ ਇਨ੍ਹਾਂ ਦੋਵਾਂ ਗੱਡੀਆਂ ਦੇ ਹਾਦਸੇ ਉਪਰੰਤ ਸੰਘਣੀ ਧੁੰਦ ਕਾਰਨ ਇਕ ਹੋਰ ਕਾਰ ਇਨ੍ਹਾਂ ਨਾਲ ਟਕਰਾ ਗਈ।

ਇਹ ਵੀ ਪੜ੍ਹੋ- ਪਟਿਆਲਾ 'ਚ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਸੂਆ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਉਪਰੰਤ ਇਕ ਇੱਟਾਂ ਨਾਲ ਭਰਿਆ ਟਰਾਲਾ ਵੀ ਹਾਦਸਾਗ੍ਰਸਤ ਵਾਹਨਾਂ ਵਿਚ ਆ ਕੇ ਟਕਰਾ ਗਿਆ ਤੇ ਕਾਰ ਉੱਪਰ ਪਲਟ ਗਿਆ। ਇਸ ਉਪਰੰਤ ਹੋਰ ਵੀ ਦੋ ਸਾਧਨ ਇਨ੍ਹਾਂ ਵਿਚ ਨਾਲ ਟਕਰਾ ਗਏ, ਜਿਸ ਕਾਰਨ ਘੋੜਾ-ਟਰਾਲੇ ਹੇਠਾਂ ਆਉਣ ਕਾਰਨ ਕਾਰ ਚਕਨਾਚੂਰ ਹੋ ਗਈ ਅਤੇ ਇਸ ਹਾਦਸੇ ਦੌਰਾਨ ਕਈ ਲੋਕਾਂ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਭੇਜ ਦਿੱਤਾ ਗਿਆ। ਘਟਨਾ ਸਬੰਧੀ ਥਾਣਾ ਸਿਟੀ ਜ਼ੀਰਾ ਪੁਲਸ ਵੱਲੋਂ ਜਾਣਕਾਰੀ ਲੈਂਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News