ਸਵਿੱਫਟ ਕਾਰ ਤੇ ਬੱਸ ਵਿਚਕਾਰ ਭਿਆਨਕ ਟੱਕਰ, ਕੁੜੀ ਸਣੇ 5 ਲੋਕਾਂ ਦੀ ਮੌਤ

Wednesday, Jan 12, 2022 - 10:44 AM (IST)

ਸਵਿੱਫਟ ਕਾਰ ਤੇ ਬੱਸ ਵਿਚਕਾਰ ਭਿਆਨਕ ਟੱਕਰ, ਕੁੜੀ ਸਣੇ 5 ਲੋਕਾਂ ਦੀ ਮੌਤ

ਜ਼ੀਰਾ (ਦਵਿੰਦਰ ਅਕਾਲੀਆਂਵਾਲਾ, ਰਮਨ, ਸੌਰਭ) : ਮੋਗਾ-ਅੰਮ੍ਰਿਤਸਰ ਮਾਰਗ 'ਤੇ ਸਥਿਤ ਪਿੰਡ ਅਮਰਗੜ੍ਹ ਬਾਂਡੀਆਂ ਵਿੱਚ ਅੱਜ ਪਨਬੱਸ ਨਾਲ ਸਵਿੱਫਟ ਕਾਰ ਦੇ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਇਕ ਕੁੜੀ ਸਣੇ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਫੈਡਰੇਸ਼ਨ ਆਗੂ ਗੁਰਮੁਖ ਸਿੰਘ ਸੰਧੂ ਤਹਿਸੀਲ ਜ਼ੀਰਾ ਨੇ ਦੱਸਿਆ ਕਿ ਮ੍ਰਿਤਕ ਲੁਧਿਆਣਾ ਤੋਂ ਪੱਟੀ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁੱਜੇ 'ਅਰਵਿੰਦ ਕੇਜਰੀਵਾਲ', ਦੱਸਿਆ ਕਦੋਂ ਹੋਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨ

PunjabKesari

ਜਦੋਂ ਉਹ ਬੀ. ਕੇ. ਐੱਸ ਕਾਲਜ ਮੁਹਾਰ ਦੇ ਕੋਲ ਸਥਿਤ ਲਾਹੌਰੀਆ ਢਾਬਾ ਕੋਲ ਪੁੱਜੇ ਤਾਂ ਉਨ੍ਹਾਂ ਦੀ ਸਵਿੱਫਟ ਕਾਰ ਪਨਬੱਸ ਨਾਲ ਟਕਰਾ ਗਈ। ਇਸ ਕਾਰਨ 4 ਨੌਜਵਾਨਾਂ ਅਤੇ ਇਕ ਕੁੜੀ ਦੀ ਮੌਤ ਹੋ ਗਈ ਮ੍ਰਿਤਕ ਅੰਮ੍ਰਿਤਸਰ ਜ਼ਿਲ੍ਹੇ ਦੇ ਪੱਟੀ ਇਲਾਕੇ ਨਾਲ ਸਬੰਧਿਤ ਸਨ। ਇਹ ਘਟਨਾ ਇੰਨੀ ਦਰਦਨਾਕ ਸੀ ਕਿ ਲੋਕਾਂ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕੋਲ ਖੜ੍ਹਨਾ ਬੜਾ ਮੁਸ਼ਕਿਲ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ, ਜਾਣੋ ਕਿਹੜਾ ਮੰਤਰੀ ਕਿਸ ਜ਼ਿਲ੍ਹੇ 'ਚ ਲਹਿਰਾਵੇਗਾ ਤਿਰੰਗਾ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News