ਖ਼ਤਰਨਾਕ ਹਥਿਆਰਾਂ ਨਾਲ ਲੈੱਸ 5 ਹੋਰ ਹੁੱਲੜਬਾਜ਼ ਗ੍ਰਿਫ਼ਤਾਰ

Saturday, Jul 06, 2024 - 10:41 AM (IST)

ਖ਼ਤਰਨਾਕ ਹਥਿਆਰਾਂ ਨਾਲ ਲੈੱਸ 5 ਹੋਰ ਹੁੱਲੜਬਾਜ਼ ਗ੍ਰਿਫ਼ਤਾਰ

ਬਠਿੰਡਾ (ਵਰਮਾ) : ਐੱਸ. ਐੱਸ. ਪੀ. ਦੀਪਕ ਪਾਰਿਕ ਦੇ ਨਿਰਦੇਸ਼ਾਂ 'ਤੇ ਪੁਲਸ ਵੱਲੋਂ ਮੁਲਜ਼ਮਾਂ ’ਤੇ ਸ਼ਿਕੰਜਾ ਕੱਸਦਿਆਂ ਵਰਧਮਾਨ ਪੁਲਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 30 ਜੂਨ ਨੂੰ ਇਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਸੀ। ਇਸ ’ਚ ਰਾਤ ਦੇ ਸਮੇਂ ਸੰਜੇ ਨਗਰ ਬਠਿੰਡਾ ਵਿਖੇ 9-10 ਨੌਜਵਾਨ ਕਿਰਪਾਨਾਂ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਗਲੀਆਂ ਵਿਚ ਹੁੱਲੜਬਾਜ਼ੀ ਕਰ ਰਹੇ ਸਨ। ਪੁਲਸ ਚੌਂਕੀ ਵਰਧਮਾਨ ਬਠਿੰਡਾ ਅਤੇ ਥਾਣਾ ਕੈਨਾਲ ਕਾਲੋਨੀ ਬਠਿੰਡਾ ਦੀ ਪੁਲਸ ਵੱਲੋਂ ਇਸ ਵਾਰਦਾਤ ਨੂੰ ਟਰੇਸ ਕਰ ਕੇ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ।

ਨਰਿੰਦਰ ਸਿੰਘ ਪੀ. ਪੀ. ਐੱਸ. ਕਪਤਾਨ ਪੁਲਸ ਸਿਟੀ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 30 ਜੂਨ ਨੂੰ ਸੰਜੇ ਨਗਰ ਬਠਿੰਡਾ ਵਿਖੇ 9/10 ਨੌਜਵਾਨਾਂ ਦੀ ਕਿਰਪਾਨਾਂ ਅਤੇ ਮਾਰੂ ਹਥਿਆਰਾਂ ਲੈਸ ਹੋ ਕੇ ਹੁੱਲੜਬਾਜ਼ੀ ਕਰਦਿਆਂ ਦੀ ਇਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਸੀ ਅਤੇ ਪੜਤਾਲ ਦੌਰਾਨ ਪਾਇਆ ਗਿਆ ਕਿ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀਆਂ ਵੱਲੋਂ ਬੂਟਾ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਸੰਜੇ ਨਗਰ ਦੀ ਕੁੱਟਮਾਰ ਵੀ ਕੀਤੀ ਸੀ। ਜਿਸ ਤੋਂ ਬਾਅਦ ਥਾਣਾ ਕੈਨਾਲ ਕਾਲੋਨੀ ਵੱਲੋਂ ਰੋਹਿਤ ਉਰਫ਼ ਸਿੰਗੀ ਪੁੱਤਰ ਕਾਲੀ ਰਾਮ, ਫੈਂਸੀ ਪੁੱਤਰ ਨਾਮਾਲੂਮ, ਜਸਪ੍ਰੀਤ ਸਿੰਘ ਉਰਫ਼ ਗੰਜਾ ਪੁੱਤਰ ਹਰਬੰਸ ਸਿੰਘ, ਵਿਸ਼ਾਲ ਪੁੱਤਰ ਗੁਰਦੀਪ ਸਿੰਘ, ਮਨਦੀਪ ਸਿੰਘ ਪੁੱਤਰ ਨਾਮਲੂਮ, ਗੁੱਲੀ ਪੁੱਤਰ ਨਾਮਾਲੂਮ ਵਾਸੀਆਨ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਪੁਲਸ ਵੱਲੋਂ ਸ਼ੁੱਕਰਵਾਰ ਨੂੰ ਟਰੇਸ ਵਾਰਦਾਤ ਦੇ ਟਰੇਸ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਗੰਜਾ ਵਾਸੀ ਅਮਰਪੁਰਾ ਬਸਤੀ, ਵਿਨੇ ਕੁਮਾਰ ਉਰਫ਼ ਰੋਹਿਤ ਉਰਫ਼ ਫੈਂਸੀ ਪੁੱਤਰ ਵਿਜੇ ਕੁਮਾਰ ਵਾਸੀ ਗੁਰੂ ਨਾਨਕਪੁਰਾ, ਵਿਸ਼ਾਲ ਸਿੰਘ ਸੂਟਰ ਪੁੱਤਰ ਗੁਰਦੀਪ ਸਿੰਘ ਵਾਸੀ ਨਰੂਆਣਾ ਰੋਡ, ਪ੍ਰਿੰਸ ਮੋਟਾ ਪੁੱਤਰ ਰਾਕੇਸ਼ ਕੁਮਾਰ, ਅਭਿਸੇਕ ਉਰਫ ਕਾਕਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਗੰਜਾ ਕੋਲੋਂ ਇਕ ਗਰਾਰੀ ਲੋਹਾ ਜੋ ਲੱਕੜ ਦੇ ਬਾਂਹੇ ਵਿਚ ਫਿੱਟ ਕੀਤੀ ਹੋਈ ਹੈ, ਬਰਾਮਦ ਕੀਤੀ ਜਾ ਚੁੱਕੀ ਹੈ। ਬਾਕੀ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
 


author

Babita

Content Editor

Related News