ਚੰਡੀਗੜ੍ਹ ਤੋਂ ਬੁਰੀ ਖਬਰ, ਇੱਕੋ ਸੈਕਟਰ ''ਚੋਂ 5 ਨਵੇਂ ''ਕੋਰੋਨਾ ਪਾਜ਼ੇਟਿਵਾਂ'' ਦੀ ਪੁਸ਼ਟੀ
Tuesday, Apr 28, 2020 - 10:05 AM (IST)
ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਤੋਂ ਮੰਗਲਵਾਰ ਨੂੰ ਉਸ ਸਮੇਂ ਬੁਰੀ ਖਬਰ ਸਾਹਮਣੇ ਆਈ, ਜਦੋਂ ਇੱਥੋਂ ਦੇ ਸੈਕਟਰ-30 'ਚੋਂ ਇਕੱਠੇ 5 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਕੋਰੋਨਾ ਪੀੜਤਾਂ 'ਚ 4 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 50 ਤੱਕ ਪੁੱਜ ਗਈ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਮੌਸਮ ਦਾ ਬਦਲਿਆ ਮਿਜਾਜ਼, ਮੀਂਹ ਨੇ ਮੁਸੀਬਤ 'ਚ ਪਾਏ ਕਿਸਾਨ
ਦੱਸ ਦੇਈਏ ਕਿ ਸੈਕਟਰ-30 'ਚੋਂ ਸੋਮਵਾਰ ਨੂੰ ਵੀ 2 ਕੋਰੋਨਾ ਕੇਸ ਸਾਹਮਣੇ ਆਏ ਸਨ। ਇਨ੍ਹਾਂ ਸਾਰੇ ਕੇਸਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਇਕੱਲੇ ਸੈਕਟਰ-30 'ਚ ਹੀ ਕੋਰੋਨਾ ਵਾਇਰਸ ਦੇ ਹੁਣ ਤੱਕ 13 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਸੈਕਟਰ 'ਚ ਰਹਿਣ ਵਾਲੇ ਲੋਕ ਬਹੁਤ ਬੁਰੀ ਤਰ੍ਹਾਂ ਡਰੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਆਪਣੇ ਬੈਜ 'ਤੇ ਨਾਂ ਬਦਲ ਕੇ 'ਹਰਜੀਤ ਸਿੰਘ' ਰੱਖਿਆ
ਇਕ ਪਾਸੇ ਜਿੱਥੇ ਪੂਰੇ ਦੇਸ਼ ਸਮੇਤ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਕਾਰਨ ਲਾਗੂ ਹੋਇਆ ਲਾਕ ਡਾਊਨ-2 ਖਤਮ ਹੋਣ ਵਾਲਾ ਹੈ, ਉੱਥੇ ਹੀ ਚੰਡੀਗੜ੍ਹ 'ਚ ਲਗਾਤਾਰ ਕੋਰੋਨਾ ਕੇਸਾਂ ਦਾ ਵਧਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : ਜਲੰਧਰ ਦਾ ਕੋਈ ਵੀ ਵਿਅਕਤੀ ਨਹੀਂ ਹੋ ਸਕੇਗਾ ਹੁਸ਼ਿਆਰਪੁਰ 'ਚ ਦਾਖਲ