5 ਤਾਲੇ ਕੱਟ ਕੇ ਚੋਰਾਂ ਨੇ ਕੀਤਾ ਇਲੈਕਟ੍ਰਾਨਿਕ ਸ਼ਾਪ ’ਤੇ ਹੱਥ ਸਾਫ

08/09/2018 5:49:52 AM

ਲੁਧਿਆਣਾ, (ਰਿਸ਼ੀ)– ਥਾਣਾ ਪੀ. ਏ. ਯੂ. ਦੇ ਇਲਾਕੇ ਹੰਬਡ਼ਾਂ ਰੋਡ ਸਥਿਤ ਰਾਮ ਰਤਨ ਇਲੈਕਟ੍ਰਾਨਿਕ ਸ਼ਾਪ ਵਿਚ ਮੰਗਲਵਾਰ ਰਾਤ ਲਾਕ ਕੱਟ ਕੇ ਦਾਖਲ ਹੋਏ 2 ਤੋਂ 3 ਚੋਰ ਲੱਖਾਂ ਦੇ ਸਾਮਾਨ ’ਤੇ ਹੱਥ ਸਾਫ ਕਰ ਗਏ। ਦੁਕਾਨ ਮਾਲਕ ਦਾ ਦਾਅਵਾ ਹੈ ਕਿ ਚੋਰ 20 ਤੋਂ 25 ਲੱਖ ਦੀ ਕੀਮਤ ਦੀਅਾਂ ਐੱਲ. ਈ. ਡੀਜ਼, ਮਿਊਜਕ ਸਿਸਟਮ, 11 ਹਜ਼ਾਰ ਕੈਸ਼ ਅਤੇ ਹੋਰ ਕੀਮਤੀ ਸਾਮਾਨ ਲੈ ਗਏ। ਉਥੇ ਪੁਲਸ ਅਨੁਸਾਰ ਕਾਰ ਵਿਚ ਚੋਰਾਂ ਵਲੋਂ ਇਕੋ ਸਮੇਂ ਇੰਨਾ ਸਾਮਾਨ ਲੈ ਕੇ ਜਾਣ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 
 ਟੈਗੌਰ ਨਗਰ ਦੇ ਰਹਿਣ ਵਾਲੇ ਨਿਖਿਲ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਮੰਜ਼ਿਲਾ ਇਲੈਕਟ੍ਰਾਨਿਕ ਸ਼ੋਅਰੂਮ ਹੈ। ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਰਾਤ ਲਾਕ ਲਗਾ ਕੇ ਘਰ ਗਏ ਸਨ, ਬੁੱਧਵਾਰ ਸਵੇਰੇ ਬਿਲਕੁਲ ਸਾਹਮਣੇ ਸਥਿਤ ਜਿਮ ਦੇ ਮਾਲਕ ਨੇ ਫੋਨ ਕਰ ਕੇ ਚੋਰੀ ਬਾਰੇ ਸੂਚਨਾ ਦਿੱਤੀ। ਜਦ ਉਨ੍ਹਾਂ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਸ਼ਟਰ ਨੂੰ 5 ਜਗ੍ਹਾ ’ਤੇ ਲੱਗੇ ਲਾਕ ਕੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਮਾਲਕ ਅਨੁਸਾਰ ਚੋਰ ਪਹਿਲੀ ਮੰਜ਼ਿਲ ’ਤੇ ਗਏ ਅਤੇ ਪੈਕ ਪਈਅਾਂ 20 ਤੋਂ 22 ਐੱਲ. ਈ. ਈਜ਼, ਡਿਸਪਲੇ ’ਤੇ ਲੱਗੀ 3 ਤੋਂ 4 ਵੱਡੀਆਂ ਐੱਲ. ਈ. ਡੀਜ਼, ਹੇਠਾਂ ਗੱਲਾ ਤੋਡ਼ ਕੇ 11 ਹਜ਼ਾਰ ਕੈਸ਼, 3 ਮਿਊਜ਼ਕ ਸਿਸਟਮ, 2 ਚਾਂਦੀ ਦੇ ਸਿੱਕੇ ’ਤੇ ਹੋਰ ਸਾਮਾਨ ਲੈ ਗਏ, ਜਿਨ੍ਹਾਂ ਦੀ ਕੀਮਤ 20 ਤੋਂ 25 ਲੱਖ ਦੇ ਵਿਚਕਾਰ ਬਣਦੀ ਹੈ। 
 ਉਥੇ ਦੂਜੇ ਪਾਸੇ ਥਾਣਾ ਇੰਚਾਰਜ ਸੁਮਿਤ ਸੂਦ ਅਨੁਸਾਰ ਚੋਰੀ ਦੀ ਵਾਰਦਾਤ ਹੋਈ ਹੈ। ਪੁਲਸ ਵਲੋਂ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਜਾਂਚ ਕਰਨ ਪੁੱਜੀ ਪੁਲਸ ਨੇ ਜਦ ਦੋਵੇਂ ਪਾਸੇ ਦੀ ਦੁਕਾਨਾਂ ’ਤੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਉਸ ’ਚ ਨਜ਼ਰ ਆ ਰਿਹਾ ਹੈ ਕਿ ਰਾਤ 2.40 ਵਜੇ ਸਫੇਦ ਰੰਗ ਦੀ ਕਾਰ ਵਿਚ 2 ਚੋਰ ਆਉਂਦੇ ਹਨ, ਜਿਨ੍ਹਾਂ ਨੇ ਹੱਥਾਂ ’ਤੇ ਗਲਵਜ਼ ਅਤੇ ਚਿਹਰੇ  ਢਕੇ ਹੋਏ ਸਨ। ਲਗਭਗ 20 ਮਿੰਟ ਉਥੇ ਰਹਿਣ ਤੋਂ ਬਾਅਦ, ਕਾਰ ਦੇ ਅੰਦਰ ਚੋਰੀ ਦਾ ਸਾਮਾਨ ਰੱਖਣ ਦੇ ਨਾਲ-ਨਾਲ ਛੱਤ ’ਤੇ  ਲੱਦ ਕੇ ਲੈ ਜਾਂਦੇ ਹਨ।  ਕਾਰ ’ਚ 20 ਤੋਂ 25 ਐੱਲ. ਈ. ਡੀਜ਼ ਨੂੰ ਇਕ  ਸਮੇਂ ਲੈ ਕੇ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨ ਮਾਲਕ ਤੋਂ ਚੋਰੀ ਹੋਏ ਸਾਰੇ ਸਾਮਾਨ ਦੀ ਨੰਬਰ ਦੇ ਹਿਸਾਬ ਨਾਲ ਡਿਟੇਲ ਮੰਗੀ ਗਈ ਹੈ। ਉਥੇ ਪੁਲਸ ਕਾਰ ਦੇ ਨੰਬਰ ਨਾਲ ਚੋਰਾਂ ਤੱਕ ਪੁੱਜਣ ਦਾ ਯਤਨ ਕਰ ਰਹੀ ਹੈ। 
ਸ਼ਾਪ ’ਤੇ ਲੱਗੇ ਕੈਮਰੇ ਪਰ ਨਹੀਂ ਹੋਈ ਰਿਕਾਰਡਿੰਗ 
 ਮਾਲਕ ਅਨੁਸਾਰ ਸ਼ਾਮ ਜਗ੍ਹਾ ਕੈਮਰੇ ਲੱਗੇ ਹੋਏ ਹਨ ਪਰ ਚੋਰਾਂ ਵਲੋਂ ਨਾ ਤਾਂ ਕਿਸੇ ਕੈਮਰੇ ਨੂੰ ਤੋਡ਼ਿਆ ਗਿਆ ਅਤੇ ਨਾ ਹੀ ਡੀ. ਵੀ. ਆਰ. ਚੋਰੀ ਕੀਤਾ ਗਿਆ। ਉਥੇ ਦੂਜੇ ਪਾਸੇ ਮਾਲਕ ਅਨੁਸਾਰ ਕੈਮਰੇ ਦੀ ਰਿਕਾਰਡਿੰਗ ਕਰਨ ਵਾਲਾ ਡੀ. ਵੀ. ਆਰ. ਖਰਾਬ ਹੈ, ਜਿਸ ਕਾਰਨ ਚੋਰੀ ਦੀ ਹਰਕਤ ਕੈਦ ਨਹੀਂ ਹੋ ਸਕੀ।


Related News