5 ਪੇਟੀਆਂ ਕੈਸ਼ ਮਾਰਕਾ ਸ਼ਰਾਬ ਸਮੇਤ ਕਾਬੂ

Monday, Oct 09, 2017 - 07:08 AM (IST)

5 ਪੇਟੀਆਂ ਕੈਸ਼ ਮਾਰਕਾ ਸ਼ਰਾਬ ਸਮੇਤ ਕਾਬੂ

ਕਿਸ਼ਨਗੜ੍ਹ, (ਬੈਂਸ)- ਕਿਸ਼ਨਗੜ੍ਹ ਪੁਲਸ ਪਾਰਟੀ ਵੱਲੋਂ ਵਿਸ਼ੇਸ਼ ਗਸ਼ਤ ਦੌਰਾਨ 2 ਸਕੇ ਭਰਾਵਾਂ ਨੂੰ ਕਾਰ ਸਮੇਤ 5 ਪੇਟੀਆਂ ਕੈਸ਼ ਮਾਰਕਾ ਸ਼ਰਾਬ ਨਾਲ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ਼ਨਗੜ੍ਹ ਪੁਲਸ ਚੌਕੀ ਇੰਚਾਰਜ ਸੁਖਜੀਤ ਸਿੰਘ ਬੈਂਸ ਏ. ਐੱਸ. ਆਈ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਪੁਲਸ ਪਾਰਟੀ ਸਮੇਤ ਬਿਆਸ ਪਿੰਡ ਤੋਂ ਗੋਪਾਲਪੁਰ ਨੂੰ ਜਾਂਦੀ ਸੜਕ 'ਤੇ ਗਸ਼ਤ ਕਰ ਰਹੇ ਸਨ। ਗਸ਼ਤ ਦੌਰਾਨ ਉਨ੍ਹਾਂ ਨੇ ਇਕ ਕਾਰ ਨੂੰ ਰੋਕ ਕੇ ਸ਼ੱਕ ਦੇ ਆਧਾਰ ਉਤੇ ਜਦੋਂ ਤਲਾਸ਼ੀ ਲਈ ਤਾਂ ਕਾਰ ਵਿਚੋਂ 5 ਪੇਟੀਆਂ ਕੈਸ਼ ਮਾਰਕਾ ਸ਼ਰਾਬ ਦੀਆਂ ਬਰਾਮਦ ਹੋਈਆਂ। 
ਕਾਰ ਚਾਲਕ ਤੇ ਉਸ ਦਾ ਸਾਥੀ ਕਾਰ ਵਿਚੋਂ ਮਿਲੀ ਸ਼ਰਾਬ ਸੰਬੰਧੀ ਕੁਝ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਸ਼ਰਾਬ ਸਮੇਤ ਫੜੇ ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਸੋਹਣ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਸੋਹਨ ਸਿੰਘ ਨਿਵਾਸੀ ਗੋਪਾਲਪੁਰ ਵਜੋਂ ਹੋਈ ਜੋ ਕਿ ਰਿਸ਼ਤੇ ਵਿਚ ਸਕੇ ਭਰਾ ਹਨ। ਪੁਲਸ ਵੱਲੋਂ ਉਕਤ ਦੋਵਾਂ ਦੋਸ਼ੀਆਂ 'ਤੇ ਐੱਨ. ਡੀ. ਪੀ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News