ਈਸੇਵਾਲ ਗੈਂਗਰੇਪ ਮਾਮਲੇ ਵਿਚ 2 ਹੋਰ ਗ੍ਰਿਫਤਾਰ

02/13/2019 9:34:43 PM

ਲੁਧਿਆਣਾ (ਵੈਬ ਡੈਸਕ)- ਈਸੇਵਾਲ ਵਿਚ ਹੋਏ ਗੈਂਗਰੇਪ ਦੇ ਮਾਮਲੇ ਵਿਚ ਪੁਲਸ ਵਲੋਂ 2 ਹੋਰ ਵਿਅਕਤੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤਕ ਪੁਲਸ ਵਲੋਂ ਇਸ ਮਾਮਲੇ ਵਿਚ ਲੋੜੀਂਦੇ 6 ਦੋਸ਼ੀਆਂ ਵਿਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਲਾਂਕਿ ਅੱਜ ਕਾਬੂ ਕੀਤੇ ਗਏ 2 ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਬਾਰੇ ਪੁਲਸ ਅਧਿਕਾਰੀ ਕੋਈ ਪੁਸ਼ਟੀ ਨਹੀਂ ਕਰ ਰਹੇ ਹਨ ਪਰ ਸੂਤਰ ਦੱਸਦੇ ਹਨ ਕਿ ਅਜੇ ਅਤੇ ਸੈਫ ਅਲੀ ਦੀ ਗ੍ਰਿਫਤਾਰੀ ਹੋਈ ਹੈ। ਦੋਵਾਂ ਵਿਚੋਂ ਇਕ ਵਿਅਕਤੀ ਨੇ ਪੁਲਸ ਥਾਣੇ ਵਿਚ ਸਰੰਡਰ ਕੀਤਾ ਹੈ ਤੇ ਦੂਜੇ ਨੂੰ ਪੁਲਸ ਨੇ ਛਾਪਾਮਾਰੀ ਦੌਰਾਨ ਗ੍ਰਿਫਤਾਰ ਕੀਤਾ ਹੈ।

ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਸ ਵਲੋਂ ਪੀੜਤ ਲੜਕੀ ਵਲੋਂ ਬਣਵਾਏ ਗਏ ਸਕੈਚਾਂ ਦੇ ਆਧਾਰ ਉਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਜਿਸ ਪਿੱਛੋਂ ਪੁਲਸ ਨੇ ਇਸ ਮਾਮਲੇ ਵਿਚ ਸਾਦਿਕ ਅਲੀ ਨਾਮੀ ਨੌਜਵਾਨ ਨੂੰ ਕਾਬੂ ਕੀਤਾ ਸੀ, ਜਿਸ ਤੋਂ ਸਾਰੇ ਦੋਸ਼ੀਆਂ ਦੀ ਪਹਿਚਾਣ ਹੋ ਗਈ ਸੀ ਪਰ ਇਕ ਦੋਸ਼ੀ ਅਜੇ ਵੀ ਅਣਪਛਾਤਾ ਹੈ। ਪੁਲਸ ਵਲੋਂ ਪਹਿਲਾਂ ਇਸ ਮਾਮਲੇ ਵਿਚ ਸਾਦਿਕ ਅਲੀ, ਜਸਪਾਲ ਅਤੇ ਸੂਰਮੂ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਅਜੇ ਵੀ ਅਣਪਛਾਤੇ ਦੋਸ਼ੀ ਦੀ ਭਾਲ ਕਰਨ ਵਿਚ ਲੱਗੀ ਹੋਈ ਹੈ। 

 


Arun chopra

Content Editor

Related News