ਸੁਫ਼ਨਾ ਪੂਰਾ ਕਰਨ ਲਈ 47 ਸਾਲ ਦੀ ਉਮਰ ''ਚ ਔਰਤ ਨੇ ਵਿਦੇਸ਼ੋਂ ਆ ਕੇ ਜਲੰਧਰ ਦੇ ਕਾਲਜ ''ਚ ਲਿਆ ਦਾਖ਼ਲਾ

Thursday, Aug 25, 2022 - 07:00 PM (IST)

ਸੁਫ਼ਨਾ ਪੂਰਾ ਕਰਨ ਲਈ 47 ਸਾਲ ਦੀ ਉਮਰ ''ਚ ਔਰਤ ਨੇ ਵਿਦੇਸ਼ੋਂ ਆ ਕੇ ਜਲੰਧਰ ਦੇ ਕਾਲਜ ''ਚ ਲਿਆ ਦਾਖ਼ਲਾ

ਜਲੰਧਰ- ਸੁਫ਼ਨੇ ਪੂਰੇ ਕਰਨ ਦੀ ਕੋਈ ਉਮਰ ਨਹੀਂ ਹੁੰਦੀ। 47 ਸਾਲ ਦੀ ਉਮਰ 'ਚ ਗੁਰਜੀਤ ਕੌਰ ਨੇ ਇਹ ਸਾਬਤ ਕਰਕੇ ਵਿਖਾਇਆ ਹੈ। ਗੁਰਜੀਤ ਕੌਰ ਦਾ ਇਹ ਸੁਫ਼ਨਾ ਸੀ ਕਿ ਉਹ ਵੀ ਕਾਲਜ ਜਾਵੇ ਪਰ 12ਵੀਂ ਪਾਸ ਕਰਦਿਆਂ ਹੀ ਉਸ ਦਾ ਵਿਆਹ ਹੋ ਗਿਆ ਅਤੇ ਉਹ ਆਪਣੇ ਪਤੀ ਨਾਲ ਫਿਲੀਪੀਨਜ਼ ਚਲੀ ਗਈ ਜੋ ਕਿ ਉੱਥੇ ਫਾਇਨਾਂਸ ਦਾ ਕੰਮ ਕਰਦਾ ਸੀ। ਗੁਰਜੀਤ ਕੌਰ ਨੇ ਆਪਣਾ ਸੁਫ਼ਨਾ 47 ਸਾਲ ਦੀ ਉਮਰ 'ਚ ਪੂਰਾ ਕੀਤਾ ਹੈ। ਜਲੰਧਰ ਦੇ ਪਿੰਡ ਖਜ਼ੂਰਲਾ ਦੀ ਰਹਿਣ ਵਾਲੀ ਗੁਰਜੀਤ ਕੌਰ ਕਦੇ ਵੀ ਆਪਣੇ ਮੁੱਢਲੇ ਸਾਲਾਂ 'ਚ ਕਾਲਜ ਦੀ ਜਿੰਦਗੀ ਦਾ ਆਨੰਦ ਨਹੀਂ ਮਾਣ ਸਕੀ। ਉਸ ਨੂੰ ਹਮੇਸ਼ਾ ਆਪਣੀ ਬੀਤ ਗਈ ਜਿੰਦਗੀ 'ਤੇ ਪਛਤਾਵਾ ਸੀ।

ਇਹ ਵੀ ਪੜ੍ਹੋ: ਜਲੰਧਰ ਦੇ ਨਿੱਜੀ ਹਸਪਤਾਲ 'ਚ ਗਰਭਵਤੀ ਔਰਤ ਦੀ ਮੌਤ, ਲਾਸ਼ ਦੇਣ ਲਈ ਮੰਗੇ ਲੱਖਾਂ ਰੁਪਏ, ਪਰਿਵਾਰ ਵੱਲੋਂ ਹੰਗਾਮਾ

ਗੁਰਜੀਤ ਆਪਣੀ ਜਿੰਦਗੀ ਬਾਰੇ ਦੱਸਦੀ ਹੈ ਕਿ ਮੇਰਾ ਪਤੀ ਚਾਹੁੰਦਾ ਸੀ ਕਿ ਸਾਡੀਆਂ ਧੀਆਂ ਕੁਝ ਸਾਲ ਪੰਜਾਬ 'ਚ ਰਹਿਣ, ਪੰਜਾਬੀ ਭਾਸ਼ਾ ਸਮਝਣ ਅਤੇ ਜੱਦੀ ਸਥਾਨ ਦੇ ਸੱਭਿਆਚਾਰ, ਰੀਤੀ-ਰਿਵਾਜਾਂ ਨੂੰ ਅਪਣਾਉਣ ਕਿਉਂਕਿ ਉਨ੍ਹਾਂ ਦਾ ਜਨਮ ਮਨੀਲਾ 'ਚ ਹੋਇਆ ਹੈ। ਮੈਂ ਵੀ ਆਪਣੀਆਂ ਧੀਆਂ ਨੂੰ ਪਿੰਡ ਲੈ ਕੇ ਜਾਣਾ ਚਾਹੁੰਦੀ ਸੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੀ ਸੀ। ਜਦੋਂ ਮੇਰੀਆਂ ਧੀਆਂ ਆਪਣੀ ਪੜ੍ਹਾਈ ਵਿੱਚ ਰੁੱਝੀਆਂ ਹੋਈਆਂ ਸਨ, ਮੈਨੂੰ ਲੱਗਾ ਕਿ ਇਹ ਕਾਲਜ ਜਾਣ ਦੀ ਇੱਛਾ ਪੂਰੀ ਕਰਨ ਦਾ ਸਹੀ ਸਮਾਂ ਹੈ। ਇਸ ਲਈ ਮੈਂ ਆਪਣੇ ਪਤੀ ਨਾਲ ਇਸ ਬਾਰੇ ਚਰਚਾ ਕੀਤੀ ਅਤੇ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਡਿਪਲੋਮਾ ਇਨ ਫੈਸ਼ਨ ਤਕਨਾਲੋਜੀ ਵਿੱਚ ਦਾਖ਼ਲਾ ਲਿਆ। ਇਥੇ ਸ਼ਾਮਲ ਹੋਏ ਮੈਨੂੰ ਲਗਭਗ ਦੋ ਹਫ਼ਤੇ ਹੋ ਗਏ ਹਨ ਅਤੇ ਮੈਂ ਉਹ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਘਰ, ਭੋਗਪੁਰ ’ਚ ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਗੁਰਜੀਤ ਕੌਰ ਨੇ ਆਪਣੇ ਸ਼ੁਰੂਆਤੀ ਤਜ਼ਰਬਿਆਂ ਨੂੰ ਬਿਆਨ ਕੀਤਾ ਕਿ ਜਦੋਂ ਉਹ ਪਹਿਲੇ ਦਿਨ ਕਲਾਸ ਵਿੱਚ ਦਾਖ਼ਲ ਹੋਈ ਤਾਂ ਸਾਰੀਆਂ ਕੁੜੀਆਂ ਉਸ ਨੂੰ ਅਧਿਆਪਕਾ ਬਣਨ ਲਈ ਸ਼ੁਭਕਾਮਨਾਵਾਂ ਦੇਣ ਲਈ ਖੜ੍ਹੀਆਂ ਹੋਈਆਂ। ਗੁਰਜੀਤ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ ਵੀ ਉਨ੍ਹਾਂ ਵਾਂਗ ਵਿਦਿਆਰਥੀ ਹੈ। ਗੁਰਜੀਤ ਨੇ ਦੱਸਿਆ ਕਿ ਉਸ ਦੇ ਅਧਿਆਪਕ ਉਸ ਤੋਂ ਛੋਟੀ ਉਮਰ ਦੇ ਹਨ। ਗੁਰਜੀਤ ਕੌਰ ਇੰਝ ਮਹਿਸੂਸ ਕਰ ਰਹੀ ਹੈ ਜਿਵੇਂ ਉਸ ਦੇ ਜਵਾਨੀ ਦੇ ਦਿਨ ਵਾਪਸ ਆ ਗਏ ਹੋਣ। ਉਹ ਕੁੜੀਆਂ ਦੀ ਸੰਗਤ ਵਿੱਚ ਰਹਿਣ ਦਾ ਆਨੰਦ ਲੈ ਰਹੀ ਹੈ ਜੋ ਆਪਣੇ 20 ਦੇ ਦਹਾਕੇ ਦੇ ਸ਼ੁਰੂ ਵਿੱਚ ਹਨ ਅਤੇ ਊਰਜਾਵਾਨ ਮਹਿਸੂਸ ਕਰ ਰਹੀ ਹੈ। ਕਾਲਜ ਪ੍ਰਿੰਸੀਪਲ ਨਵਜੋਤ ਕੌਰ ਦਾ ਕਹਿਣਾ ਹੈ ਕਿ ਜਦੋਂ ਕਾਲਜ 'ਚ ਹੁਨਰ ਆਧਾਰਿਤ ਕੋਰਸ ਸ਼ੁਰੂ ਕੀਤੇ, ਉਨ੍ਹਾਂ ਨੂੰ ਉਮੀਦ ਸੀ ਕਿ ਹੋਰ ਮੱਧ-ਉਮਰ ਦੀਆਂ ਔਰਤਾਂ ਇਸ ਵਿੱਚ ਸ਼ਾਮਲ ਹੋਣਗੀਆਂ ਪਰ ਅਸਲ ਵਿੱਚ ਅਜਿਹਾ ਨਹੀਂ ਹੋਇਆ। ਹਰ ਸਾਲ ਸਿਰਫ਼ ਇਕ ਜਾਂ ਦੋ ਵਿਦਿਆਰਥੀ ਇਸ ਉਮਰ ਦੇ ਹੁੰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News