ਪੁਲਸ ਨੇ ਦੋ ਸਾਲਾਂ ''ਚ ਫੜੀਆਂ 44 ਨਸ਼ਾ ਤਸਕਰ ਔਰਤਾਂ

06/26/2019 11:35:54 PM

ਚੰਡੀਗੜ੍ਹ (ਸੁਸ਼ੀਲ): ਚੰਡੀਗੜ੍ਹ 'ਚ ਔਰਤਾਂ ਜਮਕੇ ਨਸ਼ੇ ਦਾ ਕਾਰੋਬਾਰ ਕਰ ਰਹੀਆਂ ਹਨ। ਨਸ਼ਾ ਵੇਚਣ ਵਾਲੀਆਂ ਜ਼ਿਆਦਾਤਰ ਔਰਤਾਂ ਦੇ ਪਤੀ ਵੀ ਐੱਨ. ਡੀ. ਪੀ.ਐੱਸ. ਐਕਟ ਕੇਸਾਂ 'ਚ ਜੇਲ੍ਹ 'ਚ ਬੰਦ ਹਨ। ਪੁਲਸ ਨੇ ਪਿਛਲੇ ਦੋ ਸਾਲਾਂ 'ਚ ਨਸ਼ਾ ਤਸਕਰੀ ਕਰਨ ਵਾਲੀਆਂ 44 ਔਰਤਾਂ ਨੂੰ ਫੜਿਆ ਹੈ। ਸੈਕਟਰ-38 ਏ ਨਿਵਾਸੀ ਔਰਤ ਤਸਕਰ ਬਾਲਾ ਨੂੰ ਸਾਰੰਗਪੁਰ ਥਾਣਾ ਪੁਲਸ ਨੇ 10 ਗਰਾਮ ਹੈਰੋਇਨ ਨਾਲ ਕਾਬੂ ਕੀਤਾ ਸੀ। ਉਸ 'ਤੇ ਇਸਤੋਂ ਪਹਿਲਾਂ 29 ਨਸ਼ਾ ਤਸਕਰੀ ਦੇ ਮਾਮਲੇ ਦਰਜ ਸਨ। ਇਸਤੋਂ ਇਲਾਵਾ ਮਨੀਮਾਜਰਾ ਨਿਵਾਸੀ ਮੰਜੂ ਨੂੰ ਪੁਲਸ ਨੇ ਇਕ ਕਿਲੋ ਗਾਂਜੇ ਨਾਲ ਕਾਬੂ ਕੀਤਾ ਸੀ।
ਸੈਕਟਰ-38ਏ ਸਥਿਤ ਕਲੋਨੀ ਨਿਵਾਸੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਕਲੋਨੀ 'ਚ ਜ਼ਿਆਦਾਤਰ ਔਰਤਾਂ ਨਸ਼ਾ ਵੇਚਦੀਆਂ ਹਨ। ਉਨ੍ਹਾਂ ਦੇ ਪਤੀ ਨਸ਼ਾ ਤਸਕਰੀ 'ਚ ਬੁੜੈਲ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ। ਨਸ਼ਾ ਤਸਕਰੀ ਰੋਕਣ ਲਈ ਹੀ ਕਲੋਨੀ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਸ਼ਾ ਤਸਕਰ 50 ਰੁਪਏ ਦਾ ਨਸ਼ੀਲਾ ਟੀਕਾ ਲਿਆਕੇ 200 ਤੋਂ 300 ਰੁਪਏ 'ਚ ਵੇਚ ਰਹੇ ਹਨ। ਇਕ ਗਰਾਮ ਹੈਰੋਇਨ 1500 ਤੋਂ ਦੋ ਹਜ਼ਾਰ 'ਚ ਖੁੱਲ੍ਹੇਆਮ ਵਿਕ ਰਹੀ ਹੈ। 50 ਗਰਾਮ ਅਫੀਮ 10 ਤੋਂ 12 ਹਜ਼ਾਰ 'ਚ ਵੇਚ ਰਹੇ ਹਨ।
ਦੋ ਸਾਲਾਂ 'ਚ ਐੱਨ. ਡੀ. ਪੀ. ਐੱਸ. ਐਕਟ ਦੇ 507 ਮਾਮਲੇ ਦਰਜ
ਚੰਡੀਗੜ੍ਹ ਪੁਲਸ ਨੇ ਪਿਛਲੇ ਦੋ ਸਾਲਾਂ 'ਚ 507 ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਦਰਜ ਕਰਕੇ 514 ਤਸਕਰ ਫੜੇ ਹਨ। ਪੁਲਸ ਦੀ ਮੰਨੀਏ ਤਾਂ ਸਭਤੋਂ ਜਿਆਦਾ ਮਾਮਲੇ ਮਲੋਆ ਅਤੇ ਸੈਕਟਰ-39 ਥਾਣੇ 'ਚ ਦਰਜ ਹੋਏ ਹਨ। ਮਲੋਆ ਥਾਣਾ ਪੁਲਸ ਨੇ 76 ਮਾਮਲੇ ਅਤੇ ਸੈਕਟਰ-39 ਥਾਣੇ 'ਚ 58 ਕੇਸ ਐੱਨ. ਡੀ. ਪੀ.ਐੱਸ. ਦੇ ਰਜਿਸਟਰ ਹੋਏ ਹਨ। ਇਸਤੋਂ ਇਲਾਵਾ ਸੈਕਟਰ-11 ਥਾਣਾ ਪੁਲਸ ਨੇ 48, ਸੈਕਟਰ-34 ਥਾਣਾ ਪੁਲਸ ਨੇ 40, ਸੈਕਟਰ-36 ਥਾਣਾ ਪੁਲਸ ਨੇ 43 ਕੇਸ ਰਜਿਸਟਰ ਹੋਏ ਹਨ। ਸੈਕਟਰ-3 ਥਾਣੇ 'ਚ 7 ਅਤੇ ਸੈਕਟਰ-19 ਥਾਣੇ 'ਚ 6 ਮਾਮਲੇ ਦਰਜ ਹੋਏ ਹਨ।
ਇਨਾ ਨਸ਼ੀਲਾ ਪਦਾਰਥ ਹੋਇਆ ਬਰਾਮਦ
ਚੰਡੀਗੜ੍ਹ ਪੁਲਸ ਨੇ ਸਾਲ 2017-18 'ਚ ਦੋ ਕਿਲੋ 800 ਗਰਾਮ ਹੈਰੋਇਨ, 6 ਕਿਲੋ 900 ਗਰਾਮ ਅਫੀਮ, 26 ਕਿਲੋ 400 ਗਰਾਮ ਗਾਂਜਾ, 392 ਕਿਲੋ ਦੋ ਗਰਾਮ ਗਾਂਜਾ, ਦੋ ਕਿਲੋ ਛੇ ਗਰਾਮ ਭੁੱਕੀ, 70.3 ਗਰਾਮ ਕੋਕੀਨ ਅਤੇ 1198 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਇਸਤੋਂ ਇਲਾਵਾ 825 ਗਰਾਮ ਨਸ਼ੀਲੀ ਦਵਾਈ ਦੀਆਂ ਬੋਤਲਾਂ ਅਤੇ 3903 ਨਸ਼ੇ ਦੀਆਂ ਗੋਲੀਆਂ ਬਰਾਮਦ ਹੋ ਚੁੱਕੀਆਂ ਹਨ।


satpal klair

Content Editor

Related News