400 ਨਸ਼ੀਲੀਆਂ ਗੋਲੀਆਂ ਬਰਾਮਦ
Friday, Nov 24, 2017 - 06:37 AM (IST)

ਮੰਡੀ ਲੱਖੇਵਾਲੀ, (ਸੁਖਪਾਲ)- ਪੁਲਸ ਨੇ 400 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਥਾਣੇਦਾਰ ਚੰਚਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਮਦਰੱਸਾ ਵਿਖੇ ਗੋਲੀਆਂ ਵੇਚਣ ਵਾਲੇ ਵਿਅਕਤੀਆਂ 'ਤੇ ਛਾਪਾ ਮਾਰਿਆ। ਇਸ ਦੌਰਾਨ ਦੋ ਸਕੇ ਭਰਾ ਅਮਰਜੀਤ ਸਿੰਘ ਤੇ ਜੱਗੀ ਸਿੰਘ ਪੁਲਸ ਨੂੰ ਵੇਖਦਿਆਂ ਹੀ ਫਰਾਰ ਹੋ ਗਏ ਤੇ ਨਸ਼ੀਲੀਆਂ ਗੋਲੀਆਂ ਉਥੇ ਹੀ ਛੱਡ ਗਏ। ਪੁਲਸ ਇੰਸਪੈਕਟਰ ਕੇਵਲ ਸਿੰਘ ਅਨੁਸਾਰ ਭੱਜੇ ਦੋਵਾਂ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।