ਟਰਾਂਸਪੋਰਟ ਵਿਭਾਗ ਦਾ 400 ਕਰੋੜ ਦਾ ਲੋਨ ਘਪਲਾ, ਮਹਿੰਗੇ ਵਿਆਜ ਨਾਲ 79 ਲੱਖ ਦਾ ਚੂਨਾ

Tuesday, Feb 06, 2024 - 01:11 AM (IST)

ਟਰਾਂਸਪੋਰਟ ਵਿਭਾਗ ਦਾ 400 ਕਰੋੜ ਦਾ ਲੋਨ ਘਪਲਾ, ਮਹਿੰਗੇ ਵਿਆਜ ਨਾਲ 79 ਲੱਖ ਦਾ ਚੂਨਾ

ਜਲੰਧਰ (ਨਰਿੰਦਰ ਮੋਹਨ)– ਪੰਜਾਬ ਦੇ ਟਰਾਂਸਪੋਰਟ ਵਿਭਾਗ ’ਚ ਕਰੋੜਾਂ ਦਾ ਲੋਨ ਘਪਲਾ ਬਾਹਰ ਆਉਣ ਲਈ ਤਿਆਰ ਹੈ। ਵਿਭਾਗ ਨੇ 400 ਕਰੋੜ ਰੁਪਏ ਦਾ ਕਰਜ਼ਾ ਜਾਣ-ਬੁੱਝ ਕੇ ਮਹਿੰਗੀ ਵਿਆਜ ਦਰ ’ਤੇ ਲਿਆ, ਜਿਸ ਨਾਲ ਵਿਭਾਗ ਨੂੰ 79 ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋਇਆ। ਗੰਭੀਰ ਗੱਲ ਇਹ ਵੀ ਸੀ ਕਿ ਵਿਭਾਗ ਦੇ ਹੈੱਡਕੁਆਰਟਰ ਵੱਲੋਂ ਇਸ ਕਰਜ਼ੇ ’ਤੇ ਸਹਿਮਤੀ ਦੇਣੀ ਤਾਂ ਦੂਰ ਦੀ ਗੱਲ, ਸਗੋਂ ਆਪਣੀ ਰਾਏ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਪਨਬੱਸ ਦੇ ਨਾਂ ’ਤੇ ਲਏ ਗਏ ਇਸ ਕਰਜ਼ੇ ਦੀ ਕਰੋੜਾਂ ਦੀ ਰਕਮ ਪੀ. ਆਰ. ਟੀ. ਸੀ. ’ਚ ਖਰਚ ਕੀਤੀ ਗਈ, ਜਿਸ ਦਾ ਵੱਖਰੇ ਤੌਰ ’ਤੇ ਲੈਣ-ਦੇਣ ਹੈ ਅਤੇ ਪਨਬੱਸ ਨਾਲ ਕੋਈ ਲੈਣਾ-ਦੇਣਾ ਨਹੀਂ। ਸੂਤਰ ਦੱਸਦੇ ਹਨ ਕਿ ਪਿਛਲੀ ਕਾਂਗਰਸ ਸਰਕਾਰ ’ਚ ਹੋਏ ਇਸ ਘਪਲੇ ਦੀਆਂ ਫਾਈਲਾਂ ਹੁਣ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।

400 ਕਰੋੜ ਰੁਪਏ ਦਾ ਇਹ ਕਰਜ਼ਾ 2021 ’ਚ ਲਿਆ ਗਿਆ ਸੀ। ਪਹਿਲਾਂ ਇਹ ਬੈਂਕ ਕਰਜ਼ਾ ਕੇਨਰਾ ਬੈਂਕ ਤੋਂ ਲੈਣ ਦਾ ਫੈਸਲਾ ਹੋਇਆ ਸੀ। ਕੇਨਰਾ ਬੈਂਕ ਨੇ ਲਿਖਤੀ ਤੌਰ ’ਤੇ ਇਹ ਕਰਜ਼ਾ 6.95 ਫੀਸਦੀ ਦੀ ਦਰ ਨਾਲ ਦੇਣਾ ਤੈਅ ਕੀਤਾ ਸੀ। ਕੇਨਰਾ ਬੈਂਕ ਦੀ ਪ੍ਰੋਸੈਿਸੰਗ ਫੀਸ 3.69 ਕਰੋੜ ਰੁਪਏ ਸੀ ਪਰ ਪਨਬੱਸ ਨੇ ਇਹ ਗੱਲ ਲਿਖਤੀ ਰੂਪ ’ਚ ਦਿੱਤੀ ਸੀ ਕਿ ਉਹ ਇਸ ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕਰਨ ’ਚ ਅਸਮਰੱਥ ਹੈ ਕਿਉਂਕਿ ਉਸ ਦੀ ਵਿੱਤੀ ਹਾਲਤ ਠੀਕ ਨਹੀਂ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸਿੱਧੂ ਤੇ ਬਾਜਵਾ ਨੂੰ ਦਿੱਤੀ ਨਸੀਹਤ; INDIA ਗਠਜੋੜ ਬਾਰੇ ਵੀ ਕਹੀਆਂ ਇਹ ਗੱਲਾਂ

ਹਾਲਾਂਕਿ ਪ੍ਰੋਸੈਸਿੰਗ ਫੀਸ ਦੀ ਇਹ ਰਕਮ ਕਰਜ਼ੇ ਦੀ ਰਕਮ ਵਿਚੋਂ ਵੀ ਅਦਾ ਕੀਤੀ ਜਾ ਸਕਦੀ ਸੀ ਪਰ ਪਨਬੱਸ ਦੇ ਐੱਮ. ਡੀ. ਵਲੋਂ ਇਹ ਕਰਜ਼ਾ ਇੰਡੀਅਨ ਬੈਂਕ ਦੀ ਹੁਸ਼ਿਆਰਪੁਰ ਦੇ ਮਾਡਲ ਟਾਊਨ ਦੀ ਬ੍ਰਾਂਚ ਤੋਂ ਲਿਆ ਗਿਆ ਅਤੇ ਉਹ ਵੀ 7.09 ਫੀਸਦੀ ਦੀ ਦਰ ’ਤੇ। ਨਾਲ ਹੀ ਬੈਂਕ ਨੇ ਇਹ ਸ਼ਰਤ ਵੀ ਜੋੜ ਦਿੱਤੀ ਕਿ ਜੇ ਸਮੇਂ ’ਤੇ ਕਿਸ਼ਤ ਅਦਾ ਨਾ ਕੀਤੀ ਗਈ ਤਾਂ 2 ਫੀਸਦੀ ਵਾਧੂ ਵਿਆਜ ਲੱਗੇਗਾ। ਸਿਰਫ ਵਿਆਜ ਦਰ ’ਚ ਫਰਕ ਨਾਲ ਹੀ 79 ਕਰੋੜ ਰੁਪਏ ਦਾ ਫਰਕ ਆ ਗਿਆ ਪਰ ਇਸ ਦੇ ਲਈ ਵਿਆਜ ਦਰ ਘੱਟ ਕਰਨ ਦਾ ਨਾ ਤਾਂ ਕੋਈ ਯਤਨ ਕੀਤਾ ਗਿਆ ਅਤੇ ਨਾ ਹੀ ਬੈਂਕ ਨਾਲ ਕੋਈ ਪੱਤਰ-ਵਿਹਾਰ ਕੀਤਾ ਗਿਆ। ਹਾਲਾਂਕਿ ਇਸ ਗੱਲ ਲਈ ਸਰਕਾਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਸੀ ਪਰ 3 ਵੱਡੇ ਸਬੰਧਤ ਅਫਸਰਾਂ ਨੇ ਬਿਨਾਂ ਕਿਸੇ ਪ੍ਰਵਾਨਗੀ ਦੇ ਇਹ ਕਰਜ਼ਾ ਲੈ ਲਿਆ।

ਸੂਚਨਾ ਦੇ ਅਧਿਕਾਰ ਤਹਿਤ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਇਸ ਕਰਜ਼ੇ ਦੀ ਕਿੰਨੀ ਰਕਮ ਖਰਚ ਕੀਤੀ ਗਈ ਅਤੇ ਕਿੰਨੀ ਅਜੇ ਬਾਕੀ ਹੈ ਪਰ ਸਰਕਾਰ ਦੀਆਂ ਨਜ਼ਰਾਂ ਵਿਚ ਆਉਣ ਨਾਲ ਇਸ ਮਾਮਲੇ ਨੂੰ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News