ਪੰਜਾਬ ’ਚ ਨਹੀਂ ਰੁੱਕ ਰਿਹਾ ਨਸ਼ੇ ਦਾ ਕਹਿਰ, ਆਦਮਪੁਰ ’ਚ 40 ਸਾਲਾ ਵਿਅਕਤੀ ਦੀ ਓਵਰਡੋਜ਼ ਨਾਲ ਮੌਤ

05/23/2022 6:07:12 PM

ਆਦਮਪੁਰ (ਦਿਲਬਾਗੀ, ਚਾਂਦ) : ਆਦਮਪੁਰ ਵਿਚ ਨਸ਼ਾ ਵਿਕਣ ’ਤੇ ਰੋਕ ਲਗਾਉਣ ਵਿਚ ਅੱਜ ਤੱਕ ਪੁਲਸ ਨਾਕਾਮ ਸਾਬਤ ਹੋ ਰਹੀ ਹੈ। ਆਦਮਪੁਰ ਦੇ ਇਕ ਮੁਹੱਲੇ ਵਿਚ ਸ਼ਰੇਆਮ ਵਿਕ ਰਿਹੇ ਨਸ਼ੇ ਦੇ ਵਿਰੁੱਧ ਲੋਕਾਂ ਵਲੋਂ ਪੁਲਸ ਨੂੰ ਸ਼ਿਕਾਇਤਾਂ ਕਰਨ ਅਤੇ ਨਸ਼ਾ ਵੇਚਣ ਵਾਲਿਆ ਵਿਰੁੱਧ ਰੋਸ਼ ਮੁਜ਼ਹਾਰਾ ਕਰਨ ਤੋਂ ਬਾਅਦ ਵੀ ਪੁਲਸ ਨਸ਼ਾ ਵੇਚਣ ਵਾਲਿਆਂ ਉੱਪਰ ਕਾਬੂ ਨਹੀਂ ਪਾ ਸਕੀ। ਇਸੇ ਕਾਰਨ ਆਦਮਪੁਰ ਉਪਰੋਕਤ ਮੁਹੱਲੇ ਤੋਂ ਖਰੀਦੇ ਨਸ਼ੇ ਦੀ ਓਵਰਡੋਜ਼ ਖਾਣ ਨਾਲ ਆਦਮਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਦੇ ਨਿਵਾਸੀ ਪਵਨ ਕੁਮਾਰ (40 ਸਾਲਾ) ਪੁੱਤਰ ਕਿਸ਼ਨ ਚੰਦ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਰਚਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਲੜਕਾ ਪਵਨ ਕੁਮਾਰ ਪ੍ਰਾਈਵੇਟ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ। ਤਕਰੀਬਨ 6 ਮਹੀਨੇ ਤੋਂ ਨਸ਼ੇ ਦੀ ਬੁਰੀ ਆਦਤ ਪੈ ਗਈ ਸੀ। ਪਿਛਲੇ ਦਿਨੀਂ ਪਵਨ ਕੁਮਾਰ ਨੂੰ ਕਿਸੇ ਦਾ ਫੋਨ ਆਇਆ ਉਹ ਪੈਸੇ ਲੈਕੇ ਘਰੋਂ ਚਲਾ ਗਿਆ ਜਦੋਂ ਉਹ ਕਾਫੀ ਸਮੇੰ ਤੱਕ ਘਰ ਨਹੀਂ ਆਇਆ ਤਾਂ ਉਸਨੂੰ ਫੋਨ ਕੀਤਾ ਗਿਆ ਉਸਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਸੂਬੇ ਵਿਚ ਜਾਰੀ ਕੀਤਾ ਆਰੇਂਜ ਅਲਰਟ

ਉਨ੍ਹਾਂ ਕਿਹਾ ਕਿ ਦੂਸਰੇ ਦਿਨ 3 ਨੌਜਵਾਨ ਨਸ਼ੇ ਦੀ ਹਾਲਤ ਵਿਚ ਪਵਨ ਕੁਮਾਰ ਨੂੰ ਘਰ ਛੱਡ ਗਏ ਅਤੇ ਉਸਦੀ ਜੇਬ ਵਿਚੋਂ ਨਸ਼ਾ ਕੱਢ ਕੇ ਲੈ ਗਏ। ਪਵਨ ਕੁਮਾਰ ਨੇ ਦੱਸਿਆ ਕਿ ਉਹ ਵਿਅਕਤੀ ਚਿੱਟਾ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਮੈਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ। ਉਸ ਤੋਂ ਬਾਅਦ ਪਵਨ ਕੁਮਾਰ ਦੀ ਹਾਲਤ ਖਰਾਬ ਹੋਣ ਲੱਗੀ ਅਤੇ ਉਹ ਡਿੱਗ ਗਿਆ। ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਥੇ ਉਸਦੀ ਹਾਲਤ ਜ਼ਿਆਦਾ ਵਿਗੜਨ ਕਾਰਨ ਉਸਨੂੰ ਅਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਉਸਦੀ ਮੌਤ ਹੋ ਗਈ। ਉਨ੍ਹਾਂ ਦੀ ਮੰਗ ਹੈ ਕਿ ਨਸ਼ਾ ਵੇਚਣ ਵਾਲਿਆ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਚਿੱਟੇ ਨੇ ਇਕ ਹੋਰ ਘਰ ’ਚ ਪੁਆਏ ਵੈਣ, 19 ਸਾਲ ਨੌਜਵਾਨ ਦੀ ਓਵਰ ਡੋਜ਼ ਕਾਰਣ ਮੌਤ, ਬਾਂਹ ’ਤੇ ਲਿਖਿਆ ਬੇਬੇ-ਬਾਪੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News