3 ਅਣਜਾਣ ਵਿਅਕਤੀਆਂ ਨੇ ਕੀਤੀ ਪੈਟ੍ਰੋਲ ਪੰਪ ਤੋਂ 40 ਹਜ਼ਾਰ ਦੀ ਲੁੱਟ

Monday, Sep 25, 2017 - 05:33 PM (IST)

3 ਅਣਜਾਣ ਵਿਅਕਤੀਆਂ ਨੇ ਕੀਤੀ ਪੈਟ੍ਰੋਲ ਪੰਪ ਤੋਂ 40 ਹਜ਼ਾਰ ਦੀ ਲੁੱਟ

ਬਾਲੀਆਂਵਾਲਾ- ਸਥਾਨਕ ਪੈਟ੍ਰੋਲ ਪੰਪ 'ਤੇ ਲੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਦੀਸ਼ ਗਰਗ ਵਾਸੀ ਬਾਲੀਆਂਵਾਲੀ ਨੇ ਪੁਲਸ ਨੂੰ ਦੱਸਿਆ ਕਿ 22 ਸੰਤਬਰ ਦੀ ਰਾਤ ਨੂੰ 3 ਅਣਜਾਣ ਵਿਅਕਤੀਆਂ ਨੇ ਉਨ੍ਹਾਂ ਦੇ ਪੈਟ੍ਰੋਲ ਪੰਪ ਤੋਂ 40 ਹਜ਼ਾਰ ਰੁਪਏ ਲੁੱਟ ਲਏ ਸਨ।
ਪੁਲਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਲੋਹੇ ਦੀ ਰਾਡ ਲੈ ਕੇ ਪੰਪ ਦੇ ਕਮਰੇ 'ਚ ਦਾਖਲ ਹੋਏ 2 ਵਿਅਕਤੀਆਂ ਨੇ ਪੰਪ ਕਰਮਚਾਰੀਆਂ ਦੇ ਫੋਨ ਤੋੜ ਦਿੱਤੇ ਅਤੇ ਉਨ੍ਹਾਂ ਨੂੰ ਡਰਾ-ਧਮਕਾ ਕੇ ਕਮਰੇ 'ਚ ਬੰਦ ਕਰ ਦਿੱਤਾ ਗਿਆ ਸੀ। ਨਕਦੀ ਲੈਣ ਤੋਂ ਬਾਅਦ ਉਹ ਮੋਟਰਸਾਇਕਲ 'ਤੇ ਮੌਜੂਦ ਤੀਜੇ ਸਾਥੀ ਨਾਲ ਫਰਾਰ ਹੋ ਗਏ। ਇਸ ਮਾਮਲੇ ਦੇ ਜਾਂਚ ਅਧਿਕਾਰੀਆਂ ਸੁਰਜੀਤ ਸਿੰਘ ਨੇ ਕਿਹਾ ਕਿ ਪੀੜ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਜਾਣ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News