40 ਸਪੈਸ਼ਲ ਐਕਸਪ੍ਰੈਸ ਟ੍ਰੇਨਾਂ ਦੇ ਸੰਚਾਲਨ ਦੀ ਮਿਆਦ ਵਿਚ  2 ਅਪ੍ਰੈਲ ਤੱਕ ਵਾਧਾ

Saturday, Jan 30, 2021 - 01:12 PM (IST)

40 ਸਪੈਸ਼ਲ ਐਕਸਪ੍ਰੈਸ ਟ੍ਰੇਨਾਂ ਦੇ ਸੰਚਾਲਨ ਦੀ ਮਿਆਦ ਵਿਚ  2 ਅਪ੍ਰੈਲ ਤੱਕ ਵਾਧਾ

ਜੈਤੋ (ਰਘੂਨੰਦਨ ਪਰਾਸ਼ਰ): ਉੱਤਰੀ ਰੇਲਵੇ ਨੇ ਵੱਖ-ਵੱਖ ਰਾਜਾਂ ਤੋਂ ਚੱਲਣ ਵਾਲੀਆਂ 40 ਵਿਸ਼ੇਸ਼ ਐਕਸਪ੍ਰੈਸ ਰੇਲਗੱਡੀਆਂ ਦੇ ਸੰਚਾਲਨ ਮਿਆਦ ਨੂੰ 2 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੇਲ ਗੱਡੀਆਂ ਦੇ ਸਾਰੇ ਕੋਚ ਰਾਖਵੇਂ ਵਰਗ ਦੇ ਹੋਣਗੇ ਅਤੇ ਇਸ ਵਿਚ ਯਾਤਰਾ ਕਰਨ ਵਾਲੇ ਯਾਤਰੀ ਕੋਵਿਡ -19 ਦੇ ਮਾਪਦੰਡਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਣਗੇ। ਰੇਲ ਮੰਤਰਾਲਾ ਵੱਲੋਂ ਜਿਹੜੀਆਂ 40 ਵਿਸ਼ੇਸ਼ ਰੇਲਗੱਡੀਆਂ ਦੇ ਸੰਚਾਲਨ 'ਚ  ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਕਿਸਾਨ ਆਗੂ ਰਕੇਸ਼ ਟਕੈਤ ਦੀ ਭਾਵੁਕ ਅਪੀਲ ਨੇ ਹਾਸਲ ਕੀਤਾ ਭਾਰੀ ਸਮਰਥਨ

ਉਨ੍ਹਾਂ ਵਿੱਚ ਰੇਲ ਨੰਬਰ 05251 ਅਹਿਮਦਾਬਾਦ-ਜਲੰਧਰ ਸਿਟੀ ਸਪੈਸ਼ਲ 27 ਮਾਰਚ ਤੱਕ, 05252 ਜਲੰਧਰ ਸਿਟੀ-ਅਹਿਮਦਾਬਾਦ 28 ਮਾਰਚ, 05531 ਸਹਾਰਸਾ-ਅੰਮ੍ਰਿਤਸਰ ਐਕਸਪ੍ਰੈਸ 28 ਮਾਰਚ, 05532 ਅੰਮ੍ਰਿਤਸਰ-ਸਹਾਰਸਾ 29 ਮਾਰਚ, 05211 ਦਰਭੰਗਾ-ਅੰਮ੍ਰਿਤਸਰ 31 ਮਾਰਚ, 05212 ਅੰਮ੍ਰਿਤਸਰ-ਦਰਭੰਗਾ ਐਕਸਪ੍ਰੈਸ 2 ਅਪ੍ਰੈਲ ਤੱਕ, 02355 ਪਟਨਾ-ਜੰਮੂਤਵੀ ਸਪੈਸ਼ਲ ਐਕਸਪ੍ਰੈਸ 30 ਮਾਰਚ, 02356 ਜੰਮੂ ਤਵੀ-ਪਟਨਾ ਸਾਹਿਬ 31 ਮਾਰਚ, 03255 ਪਾਟਿਲਪੁੱਤਰ-ਚੰਡੀਗੜ੍ਹ ਸਪੈਸ਼ਲ ਐਕਸਪ੍ਰੈਸ 31 ਮਾਰਚ, 03256 ਚੰਡੀਗੜ੍ਹ- ਪਾਟਿਲ ਪੁਤੱਰ 1 ਅਪ੍ਰੈਲ ਤੱਕ, 02237 ਵਾਰਾਣਸੀ-ਜੰਮੂ ਤਵੀ ਸਪੈਸ਼ਲ ਐਕਸਪ੍ਰੈਸ 31 ਮਾਰਚ ਤੱਕ, 02238 ਜੰਮੂ ਤਵੀ-ਵਾਰਾਣਸੀ 1 ਅਪ੍ਰੈਲ, 02231 ਲਖਨਊ-ਚੰਡੀਗੜ੍ਹ ਸਪੈਸ਼ਲ ਐਕਸਪ੍ਰੈਸ 31 ਮਾਰਚ, 02231 ਚੰਡੀਗੜ੍ਹ-ਲਖਨਊ  1 ਅਪ੍ਰੈਲ, 02422 ਜੰਮੂਤਾਵੀ-ਅਜਮੇਰ ਸਪੈਸ਼ਲ ਐਕਸਪ੍ਰੈਸ 31 ਮਾਰਚ, 02421 ਜੰਮੂਤਵੀ-ਅਜਮੇਰ ਸਪੈਸ਼ਲ ਐਕਸਪ੍ਰੈਸ 1 ਅਪ੍ਰੈਲ, 04515 ਕਾਲਕਾ-ਸ਼ਿਮਲਾ ਸਪੈਸ਼ਲ ਐਕਸਪ੍ਰੈੱਸ, 31 ਮਾਰਚ, 04516 ਸ਼ਿਮਲਾ-ਕਾਲਕਾ ਐਕਸਪ੍ਰੈਸ, 1 ਅਪ੍ਰੈਲ, 04041 ਦਿੱਲੀ-ਦੇਹਰਾਦੂਨ ਸਪੈਸ਼ਲ ਐਕਸਪ੍ਰੈਸ, 31 ਮਾਰਚ ਤੱਕ ਅਤੇ ਰੇਲ ਨੰਬਰ 04042 ਦੇਹਰਾਦੂਨ-ਦਿੱਲੀ ਸਪੈਸ਼ਲ ਐਕਸਪ੍ਰੈਸ ਟ੍ਰੇਨ 1 ਅਪ੍ਰੈਲ ਤੱਕ ਸੰਚਾਲਨ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਦਿੱਲੀ ਪਰੇਡ ’ਚ ਗਏ ਮੋਗਾ ਜ਼ਿਲ੍ਹੇ ਦੇ 12 ਨੌਜਵਾਨ ਲਾਪਤਾ

ਸੂਤਰਾਂ ਅਨੁਸਾਰ ਉਪਰੋਕਤ ਸਾਰੀਆਂ ਐਕਸਪ੍ਰੈਸ ਰੇਲ ਗੱਡੀਆਂ ਦੇ ਸੰਚਾਲਨ ਦੀ ਮਿਆਦ 31 ਜਨਵਰੀ ਨੂੰ ਖ਼ਤਮ ਹੋਣ ਜਾ ਰਹੀ ਸੀ, ਪਰ ਹੁਣ ਰੇਲ ਮੰਤਰਾਲਾ ਨੇ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਇਨ੍ਹਾਂ ਰੇਲ ਗੱਡੀਆਂ ਦੇ ਸੰਚਾਲਨ ਨੂੰ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌ


author

Shyna

Content Editor

Related News