ਸੰਗਰੂਰ ਰੇਲਵੇ ਸਟੇਸ਼ਨ ’ਤੇ ਵਿਅਕਤੀ ਤੋਂ ਬਰਾਮਦ ਹੋਈ 40 ਕਿੱਲੋ ਚਾਂਦੀ

Friday, Jul 01, 2022 - 12:51 PM (IST)

ਸੰਗਰੂਰ ਰੇਲਵੇ ਸਟੇਸ਼ਨ ’ਤੇ ਵਿਅਕਤੀ ਤੋਂ ਬਰਾਮਦ ਹੋਈ 40 ਕਿੱਲੋ ਚਾਂਦੀ

ਸੰਗਰੂਰ(ਦਲਜੀਤ ਸਿੰਘ ਬੇਦੀ) : ਸੰਗਰੂਰ ਦੀ ਰੇਲਵੇ ਪੁਲਸ ਨੇ ਅੱਜ ਸੰਗਰੂਰ ਰੇਲਵੇ ਸਟੇਸ਼ਨ ਤੋਂ 40 ਕਿੱਲੋ ਦੇ ਕਰੀਬ ਚਾਂਦੀ ਫੜੀ ਹੈ। ਪੁਲਸ ਅਨੁਸਾਰ ਇਹ ਚਾਂਦੀ ਗੈਰ ਕਾਨੂੰਨੀ ਤਰੀਕੇ ਨਾਲ ਲਿਆਂਦੀ ਗਈ ਸੀ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਇਸ ’ਤੇ ਕਾਰਵਾਈ ਕਰਨ ਲਈ ਈ.ਟੀ.ਓ ਸੰਗਰੂਰ ਨੂੰ ਭੇਜ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੌਣੇ ਤਿੰਨ ਵਜੇ ਰੇਲ ਗੱਡੀ ਆਈ ਜਿਸ ਵਿੱਚੋਂ ਇਕ ਸ਼ੱਕੀ ਵਿਅਕਤੀ ਪੁਲਸ ਵੇਖ ਕੇ ਭੱਜਣ ਲੱਗਿਆ, ਪੁਲਸ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਫੜ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਚਾਂਦੀ ਦੇ ਬਿਸਕੁਟ ਤੇ ਚਾਂਦੀ ਦੇ ਮਣਕੇ ਜਿਹੜੇ ਲਗਭਗ 40 ਕਿੱਲੋ ਵਜ਼ਨੀ ਸੀ। ਇਸ ਸਬੰਧੀ ਜਦੋਂ ਕਾਬੂ ਕੀਤਾ ਵਿਅਕਤੀ ਨੂੰ ਪੁੱਛਗਿਛ ਕੀਤੀ ਗਈ ਤਾਂ ਉਹ ਚਾਂਦੀ ਦੇ ਬਿੱਲ ਦਿਖਾਉਣ 'ਚ ਵੀ ਅਸਮਰਥ ਰਿਹਾ ਅਤੇ ਕਿਹਾ ਕਿ ਉਸ ਕੋਲ ਇਸ ਚਾਂਦੀ ਦੇ ਬਿੱਲ ਨਹੀਂ ਹਨ। ਜਿਸ ਸਬੰਧੀ ਰੇਲਵੇ ਪੁਲਸ ਨੇ ਈ.ਟੀ.ਓ. ਸੰਗਰੂਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- ਕਰਤਾਰਪੁਰ ਵਿਖੇ 'ਲਵ ਮੈਰਿਜ' ਕਰਨ 'ਤੇ ਭਰਾ ਨੇ ਸਹੁਰਿਆਂ ਘਰ ਜਾ ਕੇ ਭੈਣ ਦਾ ਗਲਾ ਘੁੱਟ ਕੇ ਕੀਤਾ ਕਤਲ

ਚੌਂਕੀ ਇੰਚਾਰਜ ਮੁਤਾਬਕ ਉਕਤ ਵਿਅਕਤੀ ਇਹ ਚਾਂਦੀ ਗੈਰ ਕਾਨੂੰਨੀ ਢੰਗ ਨਾਲ ਇੱਥੇ ਲੈ ਕੇ ਆ ਰਿਹਾ ਸੀ ਜਿਸ ਕਾਰਨ ਸਬੰਧਿਤ ਵਿਭਾਗ ਨੂੰ ਇਸ ਦੇ ਖ਼ਿਲਾਫ਼ ਜਾਂਚ ਪੜਤਾਲ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਵਿਅਕਤੀ ਫੜਿਆ ਗਿਆ ਹੈ, ਉਸ ਕੋਲੋਂ ਇਸ ਚਾਂਦੀ ਖਰੀਦਣ ਦਾ ਕੋਈ ਦਸਤਾਵੇਜ਼ ਜਾਂ ਬਿੱਲ ਮੌਜੂਦ ਨਹੀਂ ਸੀ। ਦੂਜੇ ਪਾਸੇ ਪੁਲਸ ਉਕਤ ਵਿਅਕਤੀ ਨੇ ਦਾਅਵਾ ਕੀਤਾ ਕਿ ਇਹ ਚਾਂਦੀ ਉਹ ਖਰੀਦ ਕੇ ਲੈ ਕੇ ਆਇਆ ਹੈ ਅਤੇ ਉਹ ਖੁਦ ਸੰਗਰੂਰ ਵਿਖੇ ਦੁਕਾਨ ਕਰਦਾ ਹੈ। ਇਸ ਤੋਂ ਇਲਾਵਾ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਸਾਰੇ ਬਿੱਲ ਵਗੈਰਾ ਮੌਜੂਦ ਹਨ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਕੋਲ ਚਾਂਦੀ ਖ਼ਰੀਦਣ ਲਈ ਲੱਖਾਂ ਰੁਪਏ ਕਿੱਥੋਂ ਆਏ ਤਾਂ ਉਹ ਉਸਦਾ ਵੀ ਜਵਾਬ ਨਹੀਂ ਦੇ ਸਕਿਆ। ਫਿਲਹਾਲ ਇਹ ਮਾਮਲਾ ਸਬੰਧਿਤ ਵਿਭਾਗ ਵੱਲੋਂ ਵਿਚਾਰਿਆ ਜਾ ਰਿਹਾ ਹੈ ਅਤੇ ਇਸ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News