40 ਗੱਟੇ ਬਾਸਮਤੀ ਚੋਰੀ ਕਰਨ ਦੇ ਦੋਸ਼ ''ਚ ਮਾਮਲਾ ਦਰਜ

Wednesday, Feb 07, 2018 - 02:54 PM (IST)

40 ਗੱਟੇ ਬਾਸਮਤੀ ਚੋਰੀ ਕਰਨ ਦੇ ਦੋਸ਼ ''ਚ ਮਾਮਲਾ ਦਰਜ

ਤਲਵੰਡੀ ਭਾਈ (ਗੁਲਾਟੀ) - ਪੁਲਸ ਨੇ 40 ਗੱਟੇ ਬਾਸਮਤੀ ਚੋਰੀ ਕਰਨ ਦੇ ਦੋਸ਼ਾਂ 'ਚ ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪਿੰਡ ਸੱਪਾਂਵਾਲੀ ਦੇ ਗੁਰਵਿੰਦਰ ਸਿੰਘ ਪੁੱਤਰ ਜਲੌਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਘਰ ਅੰਦਰ ਬਣੇ ਓਪਨ ਗੈਰਾਜ 'ਚ 300 ਗੱਟੇ ਬਾਸਮਤੀ 1121 ਦੇ ਰੱਖੇ ਸਨ। ਇਨ੍ਹਾਂ 'ਚੋਂ 40 ਗੱਟੇ ਬਾਸਮਤੀ, ਜੋ 40 ਕਿਲੋ ਵਜ਼ਨੀ ਸਨ, ਚੋਰੀ ਹੋ ਗਿਆ। ਅਗਲੇ ਦਿਨ ਸਵੇਰੇ 7 ਵਜੇ ਜਦੋਂ ਉਸਨੇ ਦੇਖਿਆ ਤਾਂ ਪਤਾ ਲੱਗਾ ਕਿ 40 ਗੱਟੇ ਬਾਸਮਤੀ ਗਾਇਬ ਸੀ, ਜਿਸਦੀ ਕੀਮਤ 45,500 ਰੁਪਏ ਬਣਦੀ ਹੈ। ਮੌਕੇ 'ਤੇ ਪਹੁੰਚੀ ਪੁਲਸ ਦੇ ਸਹਾਇਕ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਗੁਰਵਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News