ਪਟਿਆਲਾ ਹਸਪਤਾਲ ''ਚ 4 ਸ਼ੱਕੀ ਮਰੀਜ਼ ਦਾਖਲ, ਇਕ ਪਾਜ਼ੇਟਿਵ

Monday, Mar 30, 2020 - 11:38 PM (IST)

ਪਟਿਆਲਾ ਹਸਪਤਾਲ ''ਚ 4 ਸ਼ੱਕੀ ਮਰੀਜ਼ ਦਾਖਲ, ਇਕ ਪਾਜ਼ੇਟਿਵ

ਪਟਿਆਲਾ,(ਜੋਸਨ)- ਪਟਿਆਲਾ ਦੇ ਰਜਿੰਦਰਾ ਹਸਪਾਤਲ 'ਚ ਕੋਰੋਨਾ ਦੇ 4 ਹੋਰ ਸ਼ੱਕੀ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਸਿਵਲ ਸਰਜਨ ਡਾਕਟਰ ਹਰੀਸ ਮਲੋਹਤਰਾ ਨੇ ਦੱਸਿਆ ਇਨ੍ਹਾਂ 'ਚੋ ਇਕ ਦਾ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਤੇ ਹੋਰਾਂ ਦੀ ਜਾਂਚ ਜਾਰੀ ਹੈ। ਉਧਰੋ ਇਸ ਨੂੰ ਲੈ ਕੇ ਪਟਿਆਲਾ ਵਾਸੀਆਂ 'ਚ ਦਹਿਸ਼ਤ ਦਾ ਮਾਹੋਲ ਹੈ। ਕੋਰੋਨਾ ਪਾਜ਼ੇਟਿਵ ਆਉਣ ਵਾਲਾ ਮਰੀਜ਼ ਦੇਸੀ ਮਹਿਮਾਨਦਾਰੀ ਇਲਾਕੇ ਦਾ ਰਹਿਣ ਵਾਲਾ ਹੈ। ਦੇਸੀ ਮਹਿਮਾਨਦਾਰੀ ਬੱਸ ਸਟੈਂਡ ਦੇ ਸਾਹਮਣੇ ਹੈ ਇਸ ਇਲਾਕੇ ਨੂੰ ਸੀਲ ਕੀਤਾ ਜਾ ਰਿਹਾ ਹੈ। 4 ਮਰੀਜ਼ ਆਉਣ ਨਾਲ ਜ਼ਿਲੇ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਹੋ ਰਹੀ ਹੈ ਤਾਂ ਜੋ ਅਗਲੀ ਸਥਿਤੀ ਨਾਲ ਨਿਪਟਿਆ ਜਾ ਸਕੇ ।


author

Bharat Thapa

Content Editor

Related News