ਆਜ਼ਾਦੀ ਦਿਹਾੜੇ 'ਤੇ ਪੰਜਾਬ ਪੁਲਸ ਦੇ 4 ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

Saturday, Aug 12, 2023 - 04:19 PM (IST)

ਆਜ਼ਾਦੀ ਦਿਹਾੜੇ 'ਤੇ ਪੰਜਾਬ ਪੁਲਸ ਦੇ 4 ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ : ਇਸ ਵਾਰ ਆਜ਼ਾਦੀ ਦਿਹਾੜੇ 'ਤੇ ਪੰਜਾਬ ਸਰਕਾਰ ਵੱਲੋਂ 4 ਪੁਲਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ, ਜਦੋਂ ਕਿ 15 ਹੋਰਾਂ ਨੂੰ ਵੀ ਦੂਜੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਇਟਲੀ ਤੋਂ ਆਈ ਖ਼ਬਰ ਨੇ ਤੋੜਿਆ ਮਾਪਿਆਂ ਦਾ ਲੱਕ, ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਪੁੱਤ ਦੀ ਮੌਤ

ਜਿਨ੍ਹਾਂ 4 ਪੁਲਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ, ਉਨ੍ਹਾਂ 'ਚ ਏ. ਆਈ. ਜੀ. ਸੰਦੀਪ ਗੋਇਲ, ਡੀ. ਐੱਸ. ਪੀ. ਵਿਕਰਮਜੀਤ ਸਿੰਘ ਬਰਾੜ, ਪੁਸ਼ਪਿੰਦਰ ਸਿੰਘ ਅਤੇ ਨਵਨੀਤ ਸਿੰਘ ਸ਼ਾਮਲ ਹਨ। ਸੰਦੀਪ ਗੋਇਲ ਅਤੇ ਵਿਕਰਮਜੀਤ ਸਿੰਘ ਬਰਾੜ ਨੇ ਸੂਬੇ 'ਚ ਅਨੇਕਾਂ ਮੁਹਿੰਮਾਂ ਦੀ ਅਗਵਾਈ ਕਰਦੇ ਹੋਏ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਵਿਆਹ ਦੇ ਅਗਲੇ ਦਿਨ ਹੀ ਚੂੜੇ ਵਾਲੀ ਕੁੜੀ ਦੇ ਟੁੱਟੇ ਸੁਫ਼ਨੇ, ਪਤੀ ਦਾ ਹੋਸ਼ ਉਡਾਉਣ ਵਾਲਾ ਸੱਚ ਆਇਆ ਸਾਹਮਣੇ

ਸੰਦੀਪ ਗੋਇਲ ਇਸ ਸਾਲ ਜਨਵਰੀ 'ਚ ਜ਼ੀਰਕਪੁਰ 'ਚ ਗੈਂਗਸਟਰਾਂ ਨਾਲ ਮੁਕਾਬਲੇ 'ਚ ਬਚ ਗਏ ਸਨ, ਜਦੋਂ ਹੋਟਲ 'ਚ ਲੁਕੇ ਗੈਂਗਸਟਰਾਂ ਵੱਲੋਂ ਚਲਾਈ ਗਈ ਗੋਲੀ ਬੁਲੇਟ ਪਰੂਫ ਜੈਕਟ ਨੂੰ ਭੇਦ ਨਹੀਂ ਸਕੀ। ਇਨ੍ਹਾਂ ਅਧਿਕਾਰੀਆਂ ਦੀਆਂ ਵਧੀਆ ਸੇਵਾਵਾਂ ਬਦਲੇ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News