ਮਹਿਲਾ ਰਾਖਵਾਂਕਰਨ ''ਚ ਰੋੜੇ ਅਟਕਾ ਕੇ ਕਾਂਗਰਸ ਨੇ ਵਿਸ਼ਵ ਭਰ ''ਚ ਭਾਰਤੀ ਮਹਿਲਾ ਦੀ ਨਾਮੋਸ਼ੀ ਕਰਵਾਈ: ਨਿਮਿਸ਼ਾ ਮਹਿਤਾ
Sunday, Apr 19, 2026 - 04:39 PM (IST)
ਗੜ੍ਹਸ਼ੰਕਰ- ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ 'ਚ ਅਟਕਾਏ ਗਏ ਰੋੜਿਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਿਆਂ ਕਰਦੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਇਸ ਹਰਕਤ ਨੇ ਮਹਿਲਾ ਵਿਰੋਧੀ ਚਿਹਰਾ ਜਨਤਾ ਸਾਹਮਣੇ ਲਿਆ ਰੱਖ ਦਿੱਤਾ ਹੈ ਅਤੇ ਇਨ੍ਹਾਂ ਦੀ ਇਹ ਕਾਰਵਾਈ ਨੇ ਵਿਸ਼ਵ ਭਰ 'ਚ ਭਾਰਤੀਆਂ ਨੂੰ ਸ਼ਰਮਸਾਰ ਕੀਤਾ ਹੈ ਕਿ ਭਾਰਤ 'ਚ ਮਹਿਲਾ ਜਾਤੀ ਨੂੰ ਅੱਜ ਵੀ ਉੱਠਣ ਨਹੀਂ ਦਿੱਤਾ ਜਾ ਰਿਹਾ।
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ ਅਗਲੇ ਸਾਲ 80 ਸਾਲ ਪੂਰੇ ਹੋ ਜਾਣਗੇ ਪਰ ਦੇਸ਼ ਦੀ ਨਾਰੀ ਨੂੰ ਵਿਰੋਧੀ ਧਿਰ ਸਿਆਸੀ ਤੌਰ 'ਤੇ ਆਜ਼ਾਦ ਅਤੇ ਮਜ਼ਬੂਤ ਨਹੀਂ ਹੋਣ ਦੇ ਰਿਹਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਦਲਾਂ ਨੇ ਭਾਜਪਾ ਵੱਲੋਂ ਪੇਸ਼ ਕੀਤੇ ਮਹਿਲਾ ਰਾਖਵਾਂਕਰਨ ਬਿੱਲ ਸੋਧ 131 ਦਾ ਵਿਰੋਧ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਬੇਸ਼ੱਕ ਦੇਸ਼ ਦੀ ਅੱਧੀ ਆਬਾਦੀ ਔਰਤਾਂ ਦੀ ਹੈ ਪਰ ਭਾਰਤ ਦੇਸ਼ ਦੀ ਮਹਿਲਾ ਨੂੰ ਵਿਰੋਧੀ ਧਿਰ ਅੱਜ ਵੀ ਮਹਾਪ੍ਰਤਾੜਿਤ ਅਤੇ ਮਹਾ ਦਲਿਤ ਹੀ ਬਣਾ ਕੇ ਰੱਖਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2 ਫੈਕਟਰੀਆਂ ਸੜ ਕੇ ਸੁਆਹ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੱਜ ਮੌਦੂਦਾ 543 ਸੰਸਦੀ ਸੀਟਾਂ ਵਿਚ ਮਹਿਲਾਵਾਂ ਲਈ 33 ਫ਼ੀਸਦੀ ਰਾਖਵਾਂਕਰਨ ਮੰਗ ਰਹੀ ਹੈ ਜਦਕਿ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਪਹਿਲੀ ਗੱਲ ਤਾਂ ਸੰਵਿਧਾਨ ਦੇ ਆਰਟੀਕਲ 81 ਅਤੇ 82 ਦੇ ਹਿਸਾਬ ਨਾਲ ਡੀਲਲਿਮੀਟੇਸ਼ਨ ਤੋਂ ਬਗੈਰ ਲੋਕ ਸਭਾ ਸੰਸਦ ਹਲਕਿਆਂ ਵਿਚ ਕੋਈ ਰਾਖਵਾਂਕਰਨ ਨਹੀਂ ਕੀਤਾ ਜਾ ਸਕਦਾ ਅਤੇ ਦੂਜੀ ਗੱਲ 1971 ਦੇ ਪੁਰਾਣੀ ਜਨਗਣਨਾ ਦੇ ਆਧਾਰ 'ਤੇ ਮਹਿਲਾਵਾਂ ਨੂੰ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਸ ਵੇਲੇ ਮੁਲਖ ਦੀ ਆਬਾਦੀ ਸਿਰਫ਼ 54 ਕਰੋੜ ਸੀ, ਜੋਕਿ ਹੁਣ 140 ਕਰੋੜ ਪਾਰ ਕਰ ਚੁੱਕੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਭਾਜਪਾ 33 ਫ਼ੀਸਦੀ ਰਾਖਵਾਂਕਰਨ ਔਰਤਾਂ ਨੂੰ ਦੇ ਕੇ ਦੇਸ਼ ਦੀਆਂ ਮਹਿਲਾ ਨੇਤਾਵਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਅੱਗੇ ਲੈ ਕੇ ਆਉਣੀ ਚਾਹੁੰਦੀ ਹੈ ਪਰ ਇਸ ਦੇ ਵਿਰੋਧ ਵਿਚ ਭੁਗਤੀ ਕਾਂਗਰਸ ਨੂੰ ਇਹ ਡਰ ਹੈ ਕਿ ਜੇਕਰ ਚੰਗੀਆਂ ਅਤੇ ਕਾਬਲ ਮਹਿਲਾ ਨੇਤਾਵਾਂ ਦੀ ਗਿਣਤੀ ਦੇਸ਼ ਦੇ ਸੰਸਦ 'ਚ ਵੱਧ ਗਈ ਤਾਂ ਉਨ੍ਹਾਂ ਦੇ 'ਆਕਾ' ਗਾਂਧੀ ਪਰਿਵਾਰ ਦੀਆਂ ਦੋ ਸ਼ਕਤੀਸ਼ਾਲੀ ਮਹਿਲਾਵਾਂ ਦੀ ਫੱਟੀ ਪੋਚੀ ਜਾਵੇਗੀ ਕਿਉਂਕਿ ਜ਼ਮੀਨੀ ਪ੍ਰਧਰ ਤੋਂ ਉੱਠੀਆਂ ਔਰਤਾਂ ਜਦੋਂ ਸੰਸਦ ਵਿਚ ਖੜ੍ਹੇ ਹੋ ਕੇ ਇਨ੍ਹਾਂ ਨੂੰ ਸਵਾਲ ਪੁੱਛਣਗੀਆਂ ਤਾਂ ਜ਼ਮੀਨੀ ਪੱਧਰ ਤੋਂ ਪਰੇ ਪਰਿਵਾਰਵਾਦ ਤਹਿਤ ਅੱਗੇ ਆਈਆਂ ਔਰਤਾਂ ਨੂੰ ਜਵਾਬ ਦੇਣੇ ਔਖੇ ਹੋ ਜਾਣਗੇ।
ਇਹ ਵੀ ਪੜ੍ਹੋ: 25 ਲੱਖ ਲਾ ਕੇ ਅਮਰੀਕਾ ਗਿਆ ਸੀ ਪੰਜਾਬੀ, ਪਿੰਡ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਨਿਮਿਸ਼ਾ ਮਹਿਤਾ ਨੇ ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਕਾਂਗਰਸ ਮਹਿਲਾ ਰਾਖਵਾਂਕਰਨ ਬਿੱਲ 2023 ਨੂੰ ਲਾਗੂ ਕਰਨ ਦੀ ਮੰਗ ਤਾਂ ਇੰਝ ਕਰ ਰਹੀ ਜਿਵੇਂ ਇਹ ਬਿੱਲ ਉਨ੍ਹਾਂ ਦੀ ਸਰਕਾਰ ਵੇਲੇ ਪਾਸ ਹੋਇਆ ਹੋਵੇ। ਇਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਹ ਬਿੱਲ ਵੀ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਹਿਲਾ ਦੇ ਰਾਖਵਾਂਕਰਨ 'ਤੇ ਰੋਕ ਲਗਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਔਰਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਇਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਦੇਸ਼ ਦੀਆਂ ਮਹਿਲਾਵਾਂ ਉਨ੍ਹਾਂ ਦੇ ਉਲਟ ਵੋਟ ਪਾ ਕੇ ਭੁਗਤਾਉਣਗੀਆਂ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਵਾਪਰੇ ਭਿਆਨਕ ਹਾਦਸੇ ਨੇ ਰੋਲ਼ 'ਤਾ ਪਰਿਵਾਰ ! ਭੈਣ-ਭਰਾ ਦੀ ਹੋਈ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
