ਸੜਕ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ, ਜਾਨੀ ਨੁਕਸਾਨ ਤੋਂ ਬਚਾਅ

Monday, Apr 13, 2026 - 12:59 PM (IST)

ਸੜਕ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ, ਜਾਨੀ ਨੁਕਸਾਨ ਤੋਂ ਬਚਾਅ

ਕੋਟਫਤੂਹੀ (ਬਹਾਦਰ ਖਾਨ)-ਸਥਾਨਕ ਬਿਸਤ ਦੋਆਬ ਨਹਿਰ ਦੇ ਚੁਰਸਤੇ ਵਾਲੇ ਪੁਲ ’ਤੇ ਕਾਰ ਅਤੇ ਟਰੱਕ ਦੀ ਟੱਕਰ ’ਚ ਬੁਰੀ ਤਰ੍ਹਾਂ ਕਾਰ ਨੁਕਸਾਨੀ ਗਈ। ਜਾਣਕਾਰੀ ਅਨੁਸਾਰ ਕਾਰ ਨੂੰ ਰਵਿੰਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਮਾਹਿਲਪੁਰ ਚਲਾ ਰਿਹਾ ਸੀ ਅਤੇ ਉਕਤ ਡਰਾਈਵਰ ਫਗਵਾੜਾ ਤੋਂ ਮਾਹਿਲਪੁਰ ਵੱਲ ਨੂੰ ਜਾ ਰਿਹਾ ਸੀ। ਜਿਸ 'ਚ ਸਵਾਰੀਆਂ ਵੀ ਬੈਠੀਆਂ ਸਨ ਜਦੋਂ ਉਕਤ ਕਾਰ ਸਥਾਨਕ ਚੌਕ ’ਚ ਪਹੁੰਚੀ ਤਾਂ ਗੜ੍ਹਸ਼ੰਕਰ ਸਾਈਡ ਤੋਂ ਇਕ ਟਰੱਕ, ਜਿਸ ਨੂੰ ਅਸ਼ਨੀ ਕੁਮਾਰ ਪੁੱਤਰ ਸੋਮਨਾਥ ਵਾਸੀ ਬੀਟਣ (ਹਿਮਾਚਲ ਪ੍ਰਦੇਸ਼) ਚਲਾ ਰਿਹਾ ਸੀ, ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਰਕੇ ਇਸ ਹਾਦਸੇ ’ਚ ਉਕਤ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਕਾਰ ਸਵਾਰਾਂ ਦੇ ਮਮੂਲੀ ਸੱਟਾਂ ਲੱਗੀਆਂ। 

ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ ਸਮੀਕਰਨ

ਜ਼ਿਕਰਯੋਗ ਹੈ ਕਿ ਇਸ ਚੌਕ ’ਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਦਾ ਕਾਰਨ ਦੋਨੋਂ ਸੜਕਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣੀਆਂ ਹਨ ਅਤੇ ਵਾਹਨ ਚਾਲਕਾਂ ਵੱਲੋਂ ਬਿਨ੍ਹਾਂ ਚੌਕ ਵੇਖਿਆਂ ਇਹ ਸਮਝਣਾ ਕਿ ਉਹ ਬਿਲਕੁਲ ਸਹੀ ਜਾ ਰਹੇ ਹਨ ਅਤੇ ਇਸ ਭੁਲੇਖੇ ਆਪਸੀ ਹਾਦਸੇ ਵਾਪਰਦੇ ਰਹਿੰਦੇ ਹਨ। ਜਦਕਿ ਇਥੇ ਟ੍ਰੈਫਿਕ ਲਾਈਟਾਂ ਲਾਉਣ ਅਤੇ ਸਪੀਡ ਬ੍ਰੇਕਰ ਬਨਾਉਣ ਦੀ ਲੋੜ ਹੈ। ਸਥਾਨਕ ਲੋਕਾਂ ਵੱਲੋਂ ਪ੍ਰਸਾਸ਼ਨ ਕੋਲੋਂ ਇਸ ਚੌਕ ’ਚ ਟ੍ਰੈਫਿਕ ਲਾਈਟਾਂ ਲਗਾਉਣ ਅਤੇ ਦੋਵੇਂ (ਹੱਥ) ਪਾਸੇ ਇਸ ਮਾਰਗ ਉੱਪਰ ਸਪੀਡ ਬ੍ਰੇਕਰ ਲਾਏ ਜਾਣ ਦੀ ਵਾਰ ਵਾਰ ਮੰਗ ਕੀਤੀ ਗਈ ਹੈ ਤਾਂ ਜੋ ਨਿੱਤ ਵਾਪਰਦੇ ਇਨ੍ਹਾਂ ਹਾਦਸਿਆਂ ਤੋਂ ਰਾਹਤ ਮਿਲ ਸਕੇ ਅਤੇ ਅੱਗੇ ਤੋਂ ਬਚਾਅ ਰਹੇ ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ, ਪਤੀ-ਪਤਨੀ ਜ਼ਖ਼ਮੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News