ਪਟਿਆਲਾ ’ਚ ਆਏ 4 ਹੋਰ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 147 ''ਤੇ ਪੁੱਜੀ

Wednesday, Jun 10, 2020 - 12:21 PM (IST)

ਪਟਿਆਲਾ ’ਚ ਆਏ 4 ਹੋਰ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 147 ''ਤੇ ਪੁੱਜੀ

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ 'ਚ ਬੀਤੇ ਦਿਨ 4 ਕੇਸ ਹੋਰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ 147 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਮੈਂਬਰਾਂ 16 ਸਾਲਾ ਲੜਕਾ ਅਤੇ 37 ਸਾਲਾ ਵਿਅਕਤੀ, ਜੋ ਪਿਛਲੇ ਦਿਨੀਂ ਸਹਾਰਨਪੁਰ ਤੋਂ ਪਰਤੇ ਸਨ, ਦੇ ਟੈਸਟ ਪਾਜ਼ੇਟਿਵ ਆਏ ਹਨ।

ਇਸੇ ਤਰ੍ਹਾਂ ਪਾਠਕ ਵਿਹਾਰ ਦਾ ਰਹਿਣ ਵਾਲਾ 42 ਸਾਲਾ ਵਿਅਕਤੀ ਅਤੇ ਉਸ ਦੀ 6 ਸਾਲਾ ਪੁੱਤਰੀ ਪਾਜ਼ੇਟਿਵ ਆਏ ਹਨ। ਇਹ 6 ਮੈਂਬਰੀ ਪਰਿਵਾਰ ਬੀਤੇ ਦਿਨੀਂ ਯੂ. ਪੀ. ਤੋਂ ਪਰਤਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਪਟਿਆਲਾ 'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 147 ਹੈ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਚੁੱਕੀ ਹੈ, 116 ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ, ਜਦੋਂ ਕਿ 28 ਸਰਗਰਮ ਮਾਮਲੇ ਹਨ।
 


author

Babita

Content Editor

Related News