6 ਡੇਰਿਆਂ ਦਾ ਮੁਖੀ ਹੈਰੋਇਨ ਸਮੇਤ 3 ਹੋਰ ਸਾਥੀਆਂ ਸਣੇ ਗ੍ਰਿਫਤਾਰ

Saturday, May 09, 2020 - 03:50 PM (IST)

6 ਡੇਰਿਆਂ ਦਾ ਮੁਖੀ ਹੈਰੋਇਨ ਸਮੇਤ 3 ਹੋਰ ਸਾਥੀਆਂ ਸਣੇ ਗ੍ਰਿਫਤਾਰ

ਜਲੰਧਰ/ਲੁਧਿਆਣਾ (ਨਰਿੰਦਰ)— ਪੁਲਸ ਨੇ ਇਕ ਸਾਂਝੀ ਮੁਹਿੰਮ ਦੌਰਾਨ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਆਰਤੀ ਚੌਕ ਨੇੜੇ ਮੁਖਬਰੀ ਦੇ ਆਧਾਰ ਇਕ ਆਈ-20 ਕਾਰ ਸਵਾਰ 4 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਅਫਸਰਾਂ ਦੀ ਹਾਜ਼ਰੀ 'ਚ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 280 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ, ਬਰਾਮਦ ਹੈਰੋਇਨ ਮੁਲਜ਼ਮਾਂ ਨੇ ਕਾਰ ਦੇ ਡੈਸ਼ ਬੋਰਡ 'ਚ ਲੂਕਾ ਕੇ ਰੱਖੀ ਹੋਈ ਸੀ। ਖਾਸ ਗੱਲ ਇਹ ਹੈ ਕਿ ਮੁਲਜ਼ਮਾਂ 'ਚੋਂ ਇਕ ਮੁਲਜ਼ਮ ਜਗਰਾਓਂ ਨੇੜੇ ਪਿੰਡ ਲੋਪੋਂ ਦੇ ਰਿਸ਼ੀ ਆਸ਼ਰਮ ਨਿਰਮਲ ਕੁਟੀਆ ਦਾ ਗੱਦੀ ਨਸ਼ੀਨ ਅਤੇ ਡੇਰਾ ਮੁਖੀ ਹੈ। ਇਸ ਡੇਰੇ ਨਾਲ ਲੋਕਾਂ ਦੀ ਕਾਫੀ ਆਸਥਾ ਜੁੜੀ ਹੋਈ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ: ​​​​​​​ ਕਪੂਰਥਲਾ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਨੇ ਗੋਲੀਆਂ ਨਾਲ ਭੁੰਨਿਆ ਕੌਮਾਂਤਰੀ ਕਬੱਡੀ ਖਿਡਾਰੀ (ਵੀਡੀਓ)

PunjabKesari

ਸੂਤਰਾਂ ਅਨੁਸਾਰ ਬਾਬੇ ਦੇ ਵੱਖ-ਵੱਖ ਜ਼ਿਲਿਆਂ 'ਚ 5 ਹੋਰ ਡੇਰੇ ਵੀ ਹਨ ਅਤੇ ਇਹ ਸਮਾਜ ਸੇਵਾ ਕਰਨ ਦਾ ਢੋਂਗ ਵੀ ਕਰਦਾ ਸੀ, ਦੱਸਿਆ ਜਾਂਦਾ ਹੈ ਕਿ ਬਾਬੇ ਵੱਲੋਂ ਇਕ ਹਸਪਤਾਲ ਵੀ ਬਣਵਾਇਆ ਜਾ ਰਿਹਾ ਹੈ। ਸਾਧ ਦੇ ਚੋਲੇ 'ਚ ਨਜ਼ਰ ਆਉਣ ਵਾਲਾ ਮੁਲਜ਼ਮ ਨਿਰਮਲ ਪੰਚਾਇਤ ਅਖਾੜੇ ਨਾਲ ਸੰਬੰਧਤ ਦੱਸਿਆ ਜਾਂਦਾ ਹੈ। ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਐੱਸ. ਟੀ. ਐੱਫ. ਜਲੰਧਰ ਰੇਂਜ ਦੇ ਡੀ. ਐੱਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਰੀਬ 3 ਸਾਲਾਂ ਤੋਂ ਰਲ ਕੇ ਨਸ਼ਾ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਆ ਰਹੇ ਸਨ, ਅਤੇ ਇਹ ਸਾਰੇ ਮੁਲਾਜ਼ਮ ਆਪ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦਿੱਲੀ ਦੇ ਕਿਸੇ ਨਾਇਜੀਰੀਅਨ ਤੋਂ ਸਸਤੇ ਭਾਅ 'ਤੇ ਹੈਰੋਇਨ ਲਿਆ ਕੇ ਲੁਧਿਆਣਾ ਅਤੇ ਆਸਪਾਸ ਦੇ ਪਿੰਡਾਂ 'ਚ ਮਹਿੰਗੇ ਭਾਅ 'ਤੇ ਵੇਚ ਦਿੰਦੇ ਸਨ।

ਇਹ ਵੀ ਪੜ੍ਹੋ​​​​​​​:  ...ਜਦੋਂ ਟੈਂਕੀ ''ਤੇ ਚੜ੍ਹ ਕੇ ਵਿਅਕਤੀ ਨੇ ਪੁਲਸ ਨੂੰ ਪਾਈਆਂ ਭਾਜੜਾਂ, ਦਿੱਤੀ ਇਹ ਧਮਕੀ

PunjabKesari

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੁੱਛ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਇਕ ਹੋਮਗਾਰਡ ਦਾ ਜਵਾਨ ਵੀ ਇਨ੍ਹਾਂ ਨਾਲ ਰਲਿਆ ਹੋਇਆ ਸੀ, ਜੋਕਿ ਲੁਧਿਆਣਾ ਦੇ ਸੀ.ਆਈ.ਏ-2 'ਚ ਤਾਇਨਾਤ ਹੈ। ਉਸ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਦੀ ਭਾਲ 'ਚ ਟੀਮ ਭੇਜ ਦਿੱਤੀ ਗਈ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਐੱਸ. ਟੀ. ਐੱਫ. ਮੋਹਾਲੀ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਰਿਮਾਂਡ ਦੌਰਾਨ ਹੋਰ ਕਈ ਵੱਡੇ ਖੁਲਾਸੇ ਹੁਣ ਦੀ ਉਮੀਦ ਹੈ।

ਇਹ ਵੀ ਪੜ੍ਹੋ​​​​​​​:  ਪੰਜਾਬ 'ਚ ਨਾਰਕੋ ਟੈਰੇਰਿਜ਼ਮ ਦਾ ਪਹਿਲਾ ਮਾਮਲਾ, ਹਿਜ਼ਬੁਲ ਮੁਜ਼ਾਹਿਦੀਨ ਦੇ 2 ਹੋਰ ਅੱਤਵਾਦੀ ਗ੍ਰਿਫਤਾਰ

ਇਹ ਵੀ ਪੜ੍ਹੋ​​​​​​​: ਪਲਾਜ਼ਮਾ ਟਰਾਇਲ ਲਈ ਪੰਜਾਬ ਦੇ 7 ਹਸਪਤਾਲਾਂ ਅਤੇ ਪੀ. ਜੀ. ਆਈ ਨੂੰ ਮਿਲੀ ਮਨਜ਼ੂਰੀ​​​​​​​


author

shivani attri

Content Editor

Related News