ਨੰਗਲ ਨੇੜੇ ਆਪਸ ''ਚ ਟਕਰਾਈਆਂ ਕਾਰਾਂ, 4 ਲੋਕ ਗੰਭੀਰ ਜ਼ਖਮੀਂ
Friday, Sep 27, 2019 - 04:38 PM (IST)

ਨੰਗਲ : ਇੱਥੇ ਸ੍ਰੀ ਆਨੰਦਪੁਰ ਸਾਹਿਬ ਦੇ ਕਸਬਾ ਗੰਗੂਵਾਲ ਨੇੜੇ ਸ਼ੁੱਕਰਵਾਰ ਨੂੰ 3 ਕਾਰਾਂ ਆਪਸ 'ਚ ਬੁਰੀ ਤਰ੍ਹਾਂ ਟਕਰਾ ਗਈਆਂ, ਜਿਸ ਕਾਰਨ 4 ਲੋਕ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ। ਇਨ੍ਹਾਂ 'ਚੋਂ 3 ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਨੰਗਲ ਤੋਂ ਪੀ. ਜੀ. ਆਈ. ਜਾ ਰਹੇ ਸਨ ਕਿ ਰਾਹ 'ਚ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਫਿਲਹਾਲ ਪੁਲਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।