ਮੋਗਾ ''ਚ ਰੂਹ ਕੰਬਾਊ ਹਾਦਸੇ ''ਚ 4 ਲੋਕਾਂ ਦੀ ਮੌਤ, ਸੜਕ ''ਤੇ ਖਿੱਲਰ ਗਏ ਸਵਾਰੀਆਂ ਦੇ ਅੰਗ (ਤਸਵੀਰਾਂ)

12/07/2017 4:44:18 PM

ਮੋਗਾ (ਪਵਨ ਗਰੋਵਰ/ਆਜ਼ਾਦ/ਸੰਦੀਪ) : ਰਾਜਸਥਾਨ ਦੇ ਜੈਪੁਰ ਤੋਂ ਚੱਲ ਕੇ ਜਲੰਧਰ ਜਾਣ ਵਾਲੀ ਪ੍ਰਾਈਵੇਟ ਕੰਪਨੀ ਵਿਜੇ ਦੀ ਬੱਸ ਦੀ ਵੀਰਵਾਰ ਸਵੇਰੇ ਮੋਗਾ ਨਜ਼ਦੀਕ ਇਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ 'ਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਸ਼ਾਮਲ ਹਨ, ਜਦੋਂ ਕਿ 17 ਗੰਭੀਰ ਜ਼ਖਮੀਂ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਮੌਕੇ 'ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਤੋਂ ਮੋਗਾ ਰੋਡ 'ਤੇ ਪਿੰਡ ਸਿੰਘਾਵਾਲਾ ਦੇ ਨਜ਼ਦੀਕ ਤੇਜ਼ ਰਫਤਾਰ ਆ ਰਹੀ ਬੱਸ ਨੇ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਟੱਕਰ ਮਾਰ ਦਿੱਤੀ। ਪ੍ਰਤੱਖ ਦਰਸ਼ੀਆਂ ਅਨਸਾਰ ਬੱਸ ਦੀ ਸਪੀਡ 100 ਤੋਂ ਵੀ ਵੱਧ ਹੋਵੇਗੀ। ਭਿਆਨਕ ਹਾਦਸੇ ਦੌਰਾਨ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਇਹ ਘਟਨਾ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਦੇ ਅੰਗ ਪੈਰ, ਲੱਤਾਂ, ਖੋਪੜੀਆਂ ਵੀ ਰੋਡ 'ਤੇ ਖਿੱਲਰੀਆਂ ਹੋਈਆਂ ਨਜ਼ਰ ਆਈਆਂ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ 'ਚ ਫੌਜ ਦੇ ਜ਼ਿਆਦਾਤਰ ਜਵਾਨ ਵੀ ਸਵਾਰ ਸਨ, ਜੋ ਕਿ ਜੈਪੁਰ ਤੋਂ ਜੰਮੂ ਆਪਣੀ ਡਿਊਟੀ 'ਤੇ ਜਾ ਰਹੇ ਸਨ। ਇਹ ਵੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਝੋਨੇ ਨਾਲ ਭਰੇ ਹੋਏ ਟਰੱਕ ਦੀਆਂ ਬੋਰੀਆਂ ਥੱਲੇ ਵੀ ਕੁਝ ਵਿਅਕਤੀ ਦੱਬੇ ਹੋਏ ਹੋ ਸਕਦੇ ਹਨ। ਫਿਲਹਾਲ ਪੁਲਸ ਪਾਰਟੀ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।


Related News