ਤਰਨਤਾਰਨ : ਬਜ਼ਾਰ ''ਚ ਗੁੰਡਾਗਰਦੀ ਕਰਨ ਵਾਲੇ 4 ਵਿਅਕਤੀ ਗ੍ਰਿਫਤਾਰ
Saturday, Feb 03, 2018 - 11:53 AM (IST)
ਤਰਨਤਾਰਨ — ਤਰਨਤਾਰਨ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਅੱਡਾ ਬਾਜ਼ਾਰ ਤੇ ਲੰਗਰ ਬਜ਼ਾਰ 'ਚ ਗੁੰਡਾਗਰਦੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਜਸਪਾਲ ਸਿੰਘ, ਗੋਲਡੀ ਪੁੱਤਰ ਦਾਰਾ ਸਿੰਘ, ਸਾਹਿਬ ਸਿੰਘ ਉਰਫ ਸੋਨੂੰ ਪੁੱਤਰ ਮਨਜੀਤ ਸਿੰਘ ਸਹਿਲਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀਆਨ ਤਰਨ ਤਾਰਨ ਵਜੋਂ ਹੋਈ ਹੈ। ਇਨ੍ਹਾਂ ਖਿਲਾਫ 307,452,323,379 ਬੀ 148,149,506 ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
