ਫਿਰਜ਼ੋਪੁਰ ''ਚ ਕਹਿਰ ਢਾਹ ਰਿਹੈ ਕੋਰੋਨਾ, 4 ਨਵੇਂ ਮਰੀਜ਼ਾਂ ਦੀ ਪੁਸ਼ਟੀ
Thursday, Jun 25, 2020 - 09:28 AM (IST)
ਫਿਰੋਜ਼ਪੁਰ (ਕੁਮਾਰ, ਮਨਦੀਪ) : ਫਿਰੋਜ਼ਪੁਰ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਵੀਰਵਾਰ ਸਵੇਰੇ ਫਿਰੋਜ਼ਪੁਰ 'ਚ ਕੋਰੋਨਾ ਦੇ 4 ਨਵੇਂ ਪੀੜਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ 4 ਮਰੀਜ਼ ਫਿਰੋਜ਼ਪੁਰ ਦੇ ਕੋਰੋਨਾ ਪੀੜਤ ਬੈਂਕ ਮੁਲਾਜ਼ਮ ਪਤੀ-ਪਤਨੀ ਦੇ ਸੰਪਰਕ 'ਚ ਰਹੇ ਸਨ, ਜਿਨ੍ਹਾਂ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ਫਿਰ ਵਿਵਾਦਾਂ 'ਚ, ਲਾਲ ਕੱਪੜੇ 'ਚ ਅੰਦਰ ਸੁੱਟੇ ਗਏ ਮੋਬਾਇਲ ਤੇ ਹੋਰ ਚੀਜ਼ਾਂ
ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 243 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ
ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 243 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 164 ਮਾਮਲੇ ਮਾਲਵਾ ਤੋਂ ਹਨ। ਮਾਲਵਾ 'ਚ ਸੰਗਰੂਰ 'ਚ ਬੁੱਧਵਾਰ ਨੂੰ ਕੋਰੋਨਾ ਨਾਲ 2 ਲੋਕਾਂ ਦੀ ਮੌਤ ਵੀ ਹੋ ਗਈ, ਜਦਕਿ ਇਕ ਮਰੀਜ਼ ਨੇ ਅੰਮ੍ਰਿਤਸਰ ਅਤੇ ਇਕ ਮਰੀਜ਼ ਨੇ ਕਪੂਰਥਲਾ 'ਚ ਦਮ ਤੋੜ ਦਿੱਤਾ। ਮਾਲਵਾ 'ਚ ਸਭ ਤੋਂ ਜ਼ਿਆਦਾ 83 ਮਾਮਲੇ ਸੰਗਰੂਰ 'ਚੋਂ ਸਾਹਮਣੇ ਆਏ, ਜਦਕਿ 33 ਮਾਮਲਿਆਂ ਦੇ ਨਾਲ ਮੁਕਤਸਰ ਦੂਜੇ ਅਤੇ 26 ਮਾਮਲਿਆਂ ਦੇ ਨਾਲ ਲੁਧਿਆਣਾ ਤੀਜੇ ਨੰਬਰ 'ਤੇ ਰਿਹਾ। ਇਸ ਦੇ ਇਲਾਵਾ ਮਾਲਵਾ 'ਚ ਹੀ ਬਠਿੰਡਾ 'ਚ 6, ਮੋਹਾਲੀ 'ਚ 5, ਫਿਰੋਜ਼ਪੁਰ 'ਚ 4, ਰੋਪੜ 'ਚ 3, ਫਰੀਦਕੋਟ 'ਚ 2 ਅਤੇ ਫਤਿਹਗੜ੍ਹ ਸਾਹਿਬ ਤੇ ਮੋਗਾ 'ਚ 1-1 ਮਾਮਲੇ ਸਾਹਮਣੇ ਆਏ ਹਨ। ਉਧਰ ਦੋਆਬਾ 'ਚ ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਬੁੱਧਵਾਰ ਨੂੰ ਵੀ ਜਲੰਧਰ 'ਚ ਕੋਰੋਨਾ ਦੇ 46 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਦੋਂ ਕਿ ਕਪੂਰਥਲਾ 'ਚ 9, ਨਵਾਂਸ਼ਹਿਰ 'ਚ 1 ਅਤੇ ਹੁਸ਼ਿਆਰਪੁਰ 'ਚ 2 ਮਾਮਲੇ ਸਾਹਮਣੇ ਆਏ। ਮਾਝਾ ਦੇ ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 13 ਮਾਮਲਿਆਂ ਦੀ ਪੁਸ਼ਟੀ ਹੋਈ, ਜਦਕਿ ਗੁਰਦਾਸਪੁਰ 'ਚ ਸਿਰਫ 1 ਮਾਮਲਾ ਸਾਹਮਣੇ ਆਇਆ।
ਇਹ ਵੀ ਪੜ੍ਹੋ : ਦੋ ਹਿੱਸਿਆਂ ’ਚ ਵੰਡ ਹੋਵੇਗੀ ਲੁਧਿਆਣਾ ਕਾਂਗਰਸ ਦੀ ਪ੍ਰਧਾਨਗੀ!