ਚੰਡੀਗੜ੍ਹ ''ਚ ਕੋਰੋਨਾ ਦਾ ਕਹਿਰ, 4 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

Tuesday, Jun 23, 2020 - 08:28 AM (IST)

ਚੰਡੀਗੜ੍ਹ ''ਚ ਕੋਰੋਨਾ ਦਾ ਕਹਿਰ, 4 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

ਚੰਡੀਗੜ੍ਹ : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸ਼ਹਿਰ 'ਚ 4 ਹੋਰ ਨਵੇਂ ਮਰੀਜ਼ਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨਵੇਂ ਮਰੀਜ਼ਾਂ 'ਚੋਂ ਮੌਲੀਜਾਗਰਾਂ ਦੀ ਰਹਿਣ ਵਾਲੀ 48 ਸਾਲਾ ਜਨਾਨੀ, ਸੈਕਟਰ-38ਸੀ, ਸੈਕਟਰ-29 ਅਤੇ ਸੈਕਟਰ-38ਵੈਸਟ ਦੇ ਰਹਿਣ ਵਾਲੇ 3 ਨੌਜਵਾਨ ਸ਼ਾਮਲ ਹਨ। ਇਨ੍ਹਾਂ ਨਵੇਂ ਮਰੀਜ਼ਾਂ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 414 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ ਸ਼ਹਿਰ 'ਚ ਇਸ ਸਮੇਂ 86 ਸਰਗਰਮ ਮਾਮਲੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਕੋਵਿਡ-19 ਦੌਰਾਨ ਕਣਕ ਦੀ ਖਰੀਦ ਬਾਰੇ ਦਸਤਾਵੇਜ਼ੀ ਰਿਪੋਰਟ ਜਾਰੀ
ਪ੍ਰਸ਼ਾਸਕ ਨੇ ਸਿਹਤ ਸਕੱਤਰ ਨੂੰ ਦਿੱਤੇ ਨਿਰਦੇਸ਼
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਡੇਲੀ ਵਾਰਰੂਮ ਦੀ ਮੀਟਿੰਗ ਕੀਤੀ। ਸ਼ਹਿਰ 'ਚ ਕੋਰੋਨਾ ਦੇ ਵੱਧਦੇ ਕੇਸਾਂ ’ਤੇ ਪ੍ਰਸ਼ਾਸਨ ਨੇ ਚਿੰਤਾ ਜਤਾਈ। ਸ਼ਹਿਰ 'ਚ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਕਾਰਣ ਇਹ ਕੇਸ ਵੱਧ ਰਹੇ ਹਨ। ਬੈਠਕ 'ਚ ਤੈਅ ਹੋਇਆ ਕਿ ਹੁਣ ਟ੍ਰਾਈਸਿਟੀ ਦੇ ਬਾਹਰ ਹੋਰ ਥਾਂਵਾਂ ਤੋਂ ਆਉਣ ਵਾਲੇ ਹਰ ਇਕ ਵਿਅਕਤੀ ਨੂੰ 14 ਦਿਨ ਲਈ ਲਾਜ਼ਮੀ ਖੁਦ ਇਕਾਂਤਵਾਸ ਹੋਣਾ ਹੋਵੇਗਾ। ਪ੍ਰਸ਼ਾਸਕ ਨੇ ਪ੍ਰਿੰਸੀਪਲ ਸਕੱਤਰ ਅਰੁਣ ਕੁਮਾਰ ਗੁਪਤਾ ਨੂੰ ਇਸ ਸੰਬੰਧ 'ਚ ਵੱਖ ਤੋਂ ਨਿਰਦੇਸ਼ ਜਾਰੀ ਕਰਨ ਲਈ ਬੋਲਿਆ ਹੈ। ਇਹ ਨਿਰਦੇਸ਼ ਉਨ੍ਹਾਂ ’ਤੇ ਲਾਗੂ ਨਹੀਂ ਹੋਣਗੇ, ਜੋ ਚੰਡੀਗੜ੍ਹ 'ਚ 72 ਘੰਟਿਆਂ ਤੋਂ ਘੱਟ ਸਮਾਂ ਗੁਜ਼ਾਰਦੇ ਹਨ। ਇਸ ਦਾ ਲਾਭ ਉਨ੍ਹਾਂ ਲੋਕਾਂ ਨੂੰ ਹੋਵੇਗਾ, ਜੋ ਚੰਡੀਗੜ੍ਹ 'ਚ ਟ੍ਰਾਈਸਿਟੀ ਤੋਂ ਇਲਾਵਾ ਹੋਰ ਥਾਂਵਾਂ ਤੋਂ ਰੋਜ਼ਾਨਾ ਨੌਕਰੀ ਅਤੇ ਹੋਰ ਕੰਮ ਲਈ ਆਉਂਦੇ-ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਇਕਾਂਤਵਾਸ ਹੋਣ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਨਹੀਂ ਰੁਕ ਰਿਹੈ ਕੋਰੋਨਾ, 26 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
 


author

Babita

Content Editor

Related News