ਚੰਡੀਗੜ੍ਹ ’ਚ ‘ਕੋਰੋਨਾ’ ਦਾ ਕਹਿਰ, 4 ਨਵੇਂ ਕੇਸ ਮਿਲਣ ਨਾਲ ਅੰਕੜਾ ਪੁੱਜਿਆ 164 ਤੱਕ

05/09/2020 7:01:49 PM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ’ਚ ਕੋਰੋਨਾ ਵਾਇਰਸ ਦਾ ਕਹਿਰ ਥੰਮਣ ਦਾ ਨਾਂ ਨਹÄ ਲੈ ਰਿਹਾ ਹੈ। ਤਾਜ਼ਾ ਮਾਮਲੇ ’ਚ 4 ਹੋਰ ਨਵੇਂ ‘ਕੋਰੋਨਾ’ ਦੇ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਸਵੇਰ ਹੀ 12 ਨਵੇਂ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਇਹ ਸਾਰੇ ਮਰੀਜ਼ ਬਾਪੂਧਾਮ ਕਾਲੋਨੀ ਦੇ ਸਨ। ਇਨ੍ਹਾਂ ਨਵੇਂ ਕੇਸਾਂ ਨੂੰ ਮਿਲਾ ਕੇ ਕੁੱਲ 16 ਮਾਮਲੇ ਸ਼ਨੀਵਾਰ ਨੂੰ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਕੇਸਾਂ ਤੋਂ ਬਾਅਦ ਸ਼ਹਿਰ ’ਚ ਕੁੱਲ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 164 ਤੱਕ ਪੁੱਜ ਗਈ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ, ਜਿਸ ਨੂੰ ਮੁੱਖ ਰੱਖਦਿਆਂ ਬਾਪੂਧਾਮ ਕਾਲੋਨੀ ’ਚ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਜ਼ਿਆਦਾਤਰ ਕੇਸ ਬਾਪੂਧਾਮ ਕਾਲੋਨੀ ’ਚ ਸਾਹਮਣੇ ਆਉਣ ਤੋਂ ਬਾਅਦ ਕਾਲੋਨੀ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ।    

ਇਹ ਵੀ ਪੜ੍ਹੋ ► ਸਰਕਾਰ ਦਾ ਫੈਸਲਾ, ਹੁਣ ਹੋਟਲ 'ਚ ਵੀ ਹੋ ਸਕੋਗੇ ਕੁਆਰੰਟਾਈਨ ਪਰ ਰੱਖੀ ਇਹ ਸ਼ਰਤ 

ਨੌਜਵਾਨ ਸਮੇਤ 18 ਮਹੀਨਿਆਂ ਦੇ ਬੱਚੇ ਨੇ ‘ਕੋਰੋਨਾ’ ਨੂੰ ਦਿੱਤੀ ਮਾਤ
ਚੰਡੀਗੜ੍ਹ ’ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਪੀ. ਜੀ. ਆਈ. ’ਚ ਭਰਤੀ ਕੋਰੋਨਾ ਵਾਇਰਸ ਦੇ 2 ਮਰੀਜ਼ਾਂ ਨੇ ਇਸ ਭਿਆਨਕ ਮਹਾਮਾਰੀ ਨੂੰ ਮਾਤ ਦਿੱਤੀ ਹੈ। ਇਨ੍ਹਾਂ ’ਚੋਂ ਇਕ ਨੌਜਵਾਨ ਅਤੇ ਇਕ 18 ਮਹੀਨਿਆਂ ਦਾ ਬੱਚਾ ਹੈ। ਦੋਵੇਂ ਹੀ ਮਰੀਜ਼ ਸੈਕਟਰ-30 ਦੇ ਰਹਿਣ ਵਾਲੇ ਹਨ। ਚੰਡੀਗੜ੍ਹ ’ਚ ਹੁਣ ਤੱਕ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ। ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦੇ ਹੋਏ ਪੀ. ਜੀ. ਆਈ. ਨੇ ਆਪਣੇ ਸਾਰੇ ਫੈਕਲਟੀ ਮੈਂਬਰਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਕੋਰੋਨਾ ਪਾਜ਼ੇਟਿਵ ਦੇ ਵੱਧਦੇ ਮਰੀਜ਼ਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। 

ਇਹ ਵੀ ਪੜ੍ਹੋ ► ਜਲੰਧਰ ’ਚ ‘ਕੋਰੋਨਾ’ ਨੇ ਮਚਾਈ ਤੜਥੱਲੀ, ਇਕੋ ਦਿਨ 12 ਪਾਜ਼ੇਟਿਵ ਕੇਸ ਆਏ ਸਾਹਮਣੇ  ► 80 ਸਾਲਾ ਬੇਬੇ ਸਮੇਤ 3 ਜਣਿਆਂ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ     
 


Anuradha

Content Editor

Related News