ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਹੋਰ ਮੌਤਾਂ, 120 ਦੀ ਰਿਪੋਰਟ ਪਾਜ਼ੇਟਿਵ

08/12/2020 9:24:04 PM

ਪਟਿਆਲਾ,(ਪਰਮੀਤ)- ਪਟਿਆਲਾ ’ਚ ਕੋਰੋਨਾ ਨਾਲ 4 ਹੋਰ ਮੌਤਾਂ ਹੋਣ ਤੋਂ ਬਾਅਦ ਜ਼ਿਲੇ ’ਚ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 60 ਹੋ ਗਈ ਹੈ, ਜਦਕਿ 7 ਗਰਭਵਤੀ ਮਹਿਲਾਵਾਂ, 4 ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ 2 ਪੁਲਸ ਮੁਲਾਜ਼ਮਾਂ ਸਮੇਤ 120 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲੇ ’ਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 3215 ਹੋ ਗਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਅੱਜ ਕੋਰੋਨਾ ਨਾਲ 73 ਹੋਰ ਮਰੀਜ਼ ਠੀਕ ਹੋਣ ਤੋਂ ਬਾਅਦ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 2011 ਹੋ ਗਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 1144 ਹੈ।

ਅੱਜ ਇਹ ਹੋਈਆਂ ਮੌਤਾਂ

ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 4 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਪਟਿਆਲਾ ਦੇ ਘਾਸ ਮੰਡੀ ਦੀ ਰਹਿਣ ਵਾਲੀ 58 ਸਾਲਾ ਅੌਰਤ ਜੋ ਕਿ ਪੁਰਾਣਾ ਬੀ. ਪੀ., ਸ਼ੂਗਰ ਆਦਿ ਦਾ ਮਰੀਜ਼ ਸੀ ਅਤੇ ਸਾਹ ਦੀ ਤਕਲੀਫ ਕਾਰਣ ਪਿਛਲੇ ਦਿਨੀਂ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਦੂਸਰਾ ਪਿੰਡ ਘਗਰੋਲੀ ਤਹਿਸੀਲ ਪਾਤਡ਼ਾਂ ਦੀ ਰਹਿਣ ਵਾਲੀ 29 ਸਾਲਾ ਅੌਰਤ ਜੋ ਕਿ ਗਰਭਪਾਤ ਦੌਰਾਨ ਇੰਫੈਕਸ਼ਨ ਹੋਣ ਅਤੇ ਕੈਂਸਰ ਨਾਲ ਪੀਡ਼ਤ ਹੋਣ ਕਾਰਣ ਪਹਿਲਾਂ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ ਪਰ ਬਾਅਦ ’ਚ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਦਾਖਲ ਹੋਈ ਸੀ, ਤੀਸਰਾ ਰਾਜਪੁਰਾ ਦੇ ਮਹਿੰਦਰ ਗੰਜ ਏਰੀਏ ’ਚ ਰਹਿਣ ਵਾਲਾ 50 ਸਾਲਾ ਵਿਅਕਤੀ ਜੋ ਕਿ ਪੁਰਾਣਾ ਬੀ. ਪੀ., ਸ਼ੂਗਰ ਅਤੇ ਅਸਥਮਾ ਦਾ ਮਰੀਜ਼ ਸੀ ਪਹਿਲਾ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ ਅਤੇ ਬਾਅਦ ’ਚ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਹੋਇਆ ਸੀ ਅਤੇ ਚੌਥਾ ਐੱਸ. ਐੱਸ. ਟੀ. ਨਗਰ ਦਾ ਰਹਿਣ ਵਾਲਾ 49 ਸਾਲਾ ਵਿਅਕਤੀ ਜੋ ਕਿ ਸ਼ੂਗਰ, ਬੀ. ਪੀ. ਅਤੇ ਦਿਲ ਦੇ ਰੋਗ ਨਾਲ ਪੀਡ਼੍ਹਤ ਹੋਣ ਕਾਰਣ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ। ਇਨ੍ਹਾਂ ਸਾਰਿਆਂ ਦੀ ਹਸਪਤਾਲ ’ਚ ਇਲਾਜ ਦੌਰਾਣ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲੇ ’ਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ ਹੁਣ 60 ਹੋ ਗਈ ਹੈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਅੱਜ ਮਿਲੇ 120 ਮਰੀਜ਼ਾਂ ’ਚੋਂ 48 ਪਟਿਆਲਾ ਸ਼ਹਿਰ, 16 ਰਾਜਪੁਰਾ, 18 ਨਾਭਾ, 9 ਸਮਾਣਾ ਅਤੇ 29 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 28 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 92 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨ੍ਹਾਂ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਦੇ ਅਰੋਡ਼ਾ ਸਟਰੀਟ ਤੇ ਘੁੰਮਣ ਨਗਰ ਤੋਂ 3-3, ਤ੍ਰਿਵੈਣੀ ਚੌਂਕ, ਅਬਚਲ ਨਗਰ, ਹਰਿੰਦਰ ਨਗਰ, ਅਰਬਨ ਅਸਟੇਟ ਫੇਜ਼-1, ਤਫੱਜ਼ਲਪੁਰਾ ਤੋਂ 2, ਫੁਲਕੀਆਂ ਐਨਕਲੇਵ, ਚਉਰਾ ਕੈਂਪ, ਡੀ. ਐੱਮ. ਡਬਲਿਉ, ਲਾਹੋਰੀ ਗੇਟ, ਮਹਾਰਾਜਾ ਨਰਿੰਦਰ ਐਨਕਲੇਵ, ਹਰੀ ਨਗਰ, ਦੀਪ ਨਗਰ, ਦਰਸ਼ਨ ਸਿੰਘ ਨਗਰ, ਸਿੱਧੂ ਕਾਲੋਨੀ, ਮਾਲਵਾ ਐਨਕਲੇਵ, ਰਘਬੀਰ ਮਾਰਗ, ਖਾਲਸਾ ਕਾਲੋਨੀ, ਡਿਫੈਂਸ ਕਾਲੋਨੀ, ਖਾਲਸਾ ਮੁਹੱਲਾ, ਪ੍ਰਤਾਪ ਨਗਰ, ਕ੍ਰਿਸ਼ਨ ਨਗਰ, ਮਜੀਠੀਆ ਐਨਕਲੇਵ, ਸੇਵਕ ਕਾਲੋਨੀ, ਨਿੱਜੀ ਹਸਪਤਾਲ, ਸਰਹੰਦ ਰੋਡ, ਨੇਡ਼ੇ ਮੇਹਰ ਸਿੰਘ ਕਾਲੋਨੀ, ਅਰਬਨ ਅਸਟੇਟ ਫੇਜ਼-2, ਤ੍ਰਿਪਡ਼ੀ, ਗਰਲਜ਼ ਹੋਸਟਲ, ਰਤਨ ਨਗਰ, ਨਰੂਲਾ ਕਾਲੋਨੀ, ਸੁਈਗਰਾਂ ਮੁਹੱਲਾ, ਮੋਹਨ ਸਿੰਘ ਕਾਲੋਨੀ, ਏ. ਆਈ. ਆਰ. ਐਵੀਨਿਉ ਕਾਲੋਨੀ ਆਦਿ ਤੋਂ 1-1, ਨਾਭਾ ਦੇ ਅਜੀਤ ਨਗਰ ਤੋਂ 4, ਬੈਂਕ ਸਟਰੀਟ ਤੋਂ 3, ਭਾਰਤ ਨਗਰ, ਡਾਕਟਰ ਵਰਿਆਮ ਸਿੰਘ ਸਟਰੀਟ, ਕਨਵੀ ਮੁਹੱਲਾ, ਹੀਰਾ ਮਹੱਲ, ਗੋਬਿੰਦ ਨਗਰ, ਡਿਫੈਂਸ ਕਾਲੋਨੀ, ਗੁਰੂ ਨਾਨਕ ਨਗਰ, ਸ਼ਿਵਾ ਐਨਕਲੇਵ, ਦਸ਼ਮੇਸ਼ ਨਗਰ, ਕੁੰਗਰੀਅਨ ਸਟਰੀਟ, ਸੰਗਤਪੁਰਾ ਮੁਹੱਲਾ ਆਦਿ ਤੋਂ -1, ਰਾਜਪੁਰਾ ਦੇ ਨਿਉ ਡਾਲੀਮਾ ਵਿਹਾਰ ਤੋਂ 4, ਪੁਰਾਣਾ ਰਾਜਪੁਰਾ ਅਤੇ ਵਾਰਡ ਨੰਬਰ 20 ਤੋਂ 2-2, ਜੱਟਾਂ ਵਾਲਾ ਮੁਹੱਲਾ, ਲੱਕਡ਼ ਮੰਡੀ, ਮਹਿੰਦਰ ਗੰਜ, ਅਨੰਦ ਨਗਰ, ਕੇ. ਐੱਸ. ਐੱਮ. ਰੋਡ, ਨਿਊ ਦਸ਼ਮੇਸ਼ ਨਗਰ, ਕਾਲਰ ਕਾਲੋਨੀ ਆਦਿ ਤੋਂ 1-1, ਸਮਾਣਾ ਦੇ ਜੱਟਾਂ ਪੱਤੀ ਤੋਂ 5, ਰਾਮ ਬਸਤੀ, ਇੰਦਰਾਪੁਰੀ, ਤੇਜ਼ ਕਾਲੋਨੀ ਅਤੇ ਸਮਾਣਾ ਸਿਟੀ ਤੋਂ 1-1 ਅਤੇ 29 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚ 7 ਗਰਭਵਤੀ ਮਾਂਵਾ, ਸਰਕਾਰੀ ਤੇ ਨਿੱਜੀ ਹਸਪਤਾਲ ’ਚ ਕੰਮ ਕਰਦੇ 4 ਸਿਹਤ ਕਰਮੀ ਅਤੇ 2 ਪੁਲਸ ਕਰਮੀ ਵੀ ਸ਼ਾਮਲ ਹਨ।


Bharat Thapa

Content Editor

Related News