ਬੋਹਾ ਦੇ ਪਿੰਡ ਗਾਮੀਵਾਲਾ ''ਚ ਇੱਕ ਪਰਿਵਾਰ ਦੇ 4 ਜੀਅ ਆਏ ਕੋਰੋਨਾ ਪਾਜੇਟਿਵ

Monday, Jul 27, 2020 - 05:24 PM (IST)

ਬੋਹਾ ਦੇ ਪਿੰਡ ਗਾਮੀਵਾਲਾ ''ਚ ਇੱਕ ਪਰਿਵਾਰ ਦੇ 4 ਜੀਅ ਆਏ ਕੋਰੋਨਾ ਪਾਜੇਟਿਵ

ਬੁਢਲਾਡਾ (ਬਾਂਸਲ) - ਪ੍ਰਾਈਵੇਟ ਹਸਪਤਾਲ ਵਿਚ ਦਾਖਲ ਪਰਿਵਾਰ ਦਾ ਮੈਂਬਰ ਦਿਲ ਦੇ ਰੋਗਾ ਤੋਂ ਪੀੜਤ ਸੀ। ਪਿੰਡ ਗਾਮੀਵਾਲਾ ਦਾ ਰਹਿਣ ਵਾਲਾ  ਇਹ ਵਿਅਕਤੀ ਕੋਰੋਨਾ ਪਾਜੀਟਿਵ ਆਉਣ ਕਾਰਨ ਉਸ ਦੇ ਸੰਪਰਕ ਵਿਚ ਆਉਣ ਵਾਲੇ ਪਰਿਵਾਰ ਦੇ 4 ਮੈਂਬਰ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਉਣ ਕਾਰਨ ਪਿੰਡ ਗਾਮੀਵਾਲਾ ਵਿਚ ਵੀ ਕੋਰੋਨਾ ਨੇ ਦਸ਼ਤਕ ਦੇ ਦਿੱਤੀ ਹੈ। ਪਾਜੇਟਿਵ ਆਉਣ ਵਾਲਿਆ ਵਿੱਚੋਂ ਪਰਿਵਾਰ ਦੀਆਂ 3 ਅੋਰਤਾਂ ਤੋਂ ਇਲਾਵਾ ਇੱਕ ਵਿਅਕਤੀ ਵੀ ਸ਼ਾਮਿਲ ਹੈ। ਕੋਰੋਨਾ ਪਾਜੇਟਿਵ ਕੇਸਾਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਹਲਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ।

ਬੁਢਲਾਡਾ ਹਲਕੇ ਵਿਚ ਕੋਰੋਨਾ ਪਾਜੇਟਿਵ ਲੋਕਾਂ ਦੀ ਗਿਣਤੀ 24 ਹੋ ਗਈ ਹੈ। ਇਹਨਾਂ ਪਾਜੇਟਿਵ ਲੋਕਾਂ ਨੂੰ ਸਿਵਲ ਹਸਪਤਾਲ ਮਾਨਸਾ ਦੇ ਕੋਰੋਨਾ ਵਾਰਡ ਵਿਚ ਭੇਜ ਦਿੱਤਾ ਗਿਆ ਹੈ। ਇਲਾਕੇ ਵਿਚ ਕੋਰੋਨਾ ਪਾਜੇਟਿਵ ਕੇਸਾਂ ਦੇ ਲਗਾਤਾਰ ਵਾਧੇ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡੀ. ਐਸ.ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਕਰੋਨਾ ਦੇ ਇਤਿਆਤ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ।


author

Harinder Kaur

Content Editor

Related News