ਆਸਟ੍ਰੇਲੀਆ ਵਿਖੇ ਪਾਣੀ ''ਚ ਡੁੱਬ ਗਏ ਸਨ ਇਕੋ ਪਰਿਵਾਰ ਦੇ 4 ਮੈਂਬਰ, ਇਕੱਠਿਆਂ ਹੋਇਆ ਅੰਤਿਮ ਸੰਸਕਾਰ
Friday, Feb 02, 2024 - 06:46 PM (IST)
ਫਗਵਾੜਾ (ਜਲੋਟਾ)-ਫਗਵਾੜਾ ਦੇ ਉੱਘੇ ਸਮਾਜ ਸੇਵੀ ਸੋਂਧੀ ਪਰਿਵਾਰ ਦੀ ਨੂੰਹ ਰੀਮਾ ਸੋਂਧੀ ਸਮੇਤ ਉਸ ਦੇ ਪੇਕੇ ਪੱਖ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਬੀਤੇ ਦਿਨੀਂ ਆਸਟ੍ਰੇਲੀਆ ਵਿਚ ਪਾਣੀ ’ਚ ਡੁੱਬ ਕੇ ਮੌਤ ਹੋ ਗਈ ਸੀ। ਉਨ੍ਹਾਂ ਵੀਰਵਾਰ ਨੂੰ ਆਸਟ੍ਰੇਲੀਆ ਦੇ ਸਟ੍ਰੇਟਸ ਚੈਪਲ ਬੁਨੂਰੋਂਗ ਮੈਮੋਰੀਅਲ ਪਾਰਕ ਡੈਂਡਿੰਨਓਗ ਸਾਊਥ ਬੇਂਗਹੋਲਮੀ ਵਿਖੇ ਪੂਰਨ ਭਾਰਤੀ ਰੀਤੀ ਰਿਵਾਜ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਆਪਣੇ ਪਤੀ ਸੰਜੀਵ ਸੋਂਧੀ ਨਾਲ ਆਸਟ੍ਰੇਲੀਆ ਗਈ ਸਮਾਜ ਸੇਵੀ ਓਮ ਸੋਂਧੀ ਦੀ ਨੂੰਹ ਰੀਮਾ ਸੋਂਧੀ ਫਿਲਿਪ ਟਾਪੂ ਦੇ ਸਮੁੰਦਰੀ ਤੱਟ ’ਤੇ ਡੁੱਬ ਗਈ ਸੀ, ਜਿੱਥੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਫਿਲਿਪ ਆਈਲੈਂਡ 'ਤੇ ਵਾਪਰੇ ਇਸ ਦੁਖਾਂਤ 'ਚ ਮ੍ਰਿਤਕਾ ਰੀਮਾ ਸੋਂਧੀ ਦੇ ਤਿੰਨ ਨਜ਼ਦੀਕੀ ਰਿਸ਼ਤੇਦਾਰ, ਜਿਨ੍ਹਾਂ ਦੀ ਪਛਾਣ ਜਗਜੀਤ ਆਨੰਦ, ਸੁਹਾਨੀ ਆਨੰਦ ਅਤੇ ਕੀਰਤੀ ਬੇਦੀ ਹੈ, ਦੀ ਵੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਪੂਨਮ ਪਾਂਡੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇਹ ਗ੍ਰਹਿ ਬਣੇ ਅਦਾਕਾਰਾ ਦੀ ਮੌਤ ਦਾ ਕਾਰਨ
ਭਾਜਪਾ ਦੇ ਸੀਨੀਅਰ ਆਗੂ ਦੀਪਕ ਸੋਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਭਾਬੀ ਰੀਮਾ ਸੋਂਧੀ, ਜਗਜੀਤ ਆਨੰਦ, ਸੁਹਾਨੀ ਆਨੰਦ ਅਤੇ ਕੀਰਤੀ ਬੇਦੀ ਦਾ ਅੰਤਿਮ ਸੰਸਕਾਰ ਸਟ੍ਰੈਟਸ ਚੈਪਲ ਬੁਨੂਰੋਂਗ ਮੈਮੋਰੀਅਲ ਪਾਰਕ, ਡੈਂਡਿੰਨਓਗ ਸਾਊਥ ਬੇਂਗਹੋਲਮੀ ਵਿਖੇ ਪੂਰੇ ਭਾਰਤੀ ਰੀਤ ਰਿਵਾਜ ਅਨੁਸਾਰ ਕੀਤਾ ਗਿਆ ਹੈ। ਇਸ ਮੌਕੇ ਮ੍ਰਿਤਕਾ ਰੀਮਾ ਸੋਂਧੀ ਦੇ ਪਤੀ ਅਤੇ ਉਸ ਦਾ ਭਰਾ ਸੰਜੀਵ ਸੋਂਧੀ ਵੀ ਮੌਜੂਦ ਸਨ। ਦੀਪਕ ਸੋਂਧੀ ਨੇ ਦੱਸਿਆ ਕਿ ਉਨ੍ਹਾਂ ਅਤੇ ਸਮੂਹ ਸੋਂਧੀ ਪਰਿਵਾਰ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੇ ਇੰਟਰਨੈੱਟ ਰਾਹੀਂ ਫਗਵਾੜਾ ’ਚ ਇਕੱਠੇ ਚਾਰ ਰਿਸ਼ਤੇਦਾਰਾਂ ਦਾ ਅੰਤਿਮ ਸੰਸਕਾਰ ਵੇਖਿਆ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਹ ਵੀ ਪੜ੍ਹੋ: ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਦੋ ਦੀ ਮੌਤ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।