ਡੇਰਾਬੱਸੀ ਹਲਕੇ ਤੋਂ ਮਿਲੇ ਤਬਲੀਗੀ ਜਮਾਤ ''ਚ ਸ਼ਾਮਲ ਹੋਏ 4 ਵਿਅਕਤੀ
Friday, Apr 03, 2020 - 06:09 PM (IST)
ਡੇਰਾਬੱਸੀ (ਅਨਿਲ) : ਪੁਲਸ ਨੇ ਡੇਰਾਬੱਸੀ ਹਲਕੇ 'ਚ 'ਤਬਲੀਗੀ ਜਮਾਤ', ਦਿੱਲੀ ਤੋਂ ਪਰਤੇ 4 ਵਿਅਕਤੀਆਂ ਨੂੰ ਫੜ ਕੇ ਸਿਹਤ ਵਿਭਾਗ ਦੇ ਹਵਾਲੇ ਕੀਤਾ। ਇਨ੍ਹਾਂ ਸਮੇਤ ਕੁਲ 5 ਵਿਅਕਤੀਆਂ ਨੂੰ ਢਕੋਲੀ ਦੇ ਸਰਕਾਰੀ ਹਸਪਤਾਲ 'ਚ ਕੁਆਰਿੰਟਾਈਨ ਕੀਤਾ ਜਾ ਰਿਹਾ ਹੈ। 3 'ਚੋਂ ਇਕ ਬੰਗਲਾਦੇਸ਼ ਤੋਂ ਅਤੇ 2 ਮਿਆਂਮਾਰ ਦੇ ਦੱਸੇ ਗਏ ਹਨ। ਹਾਲਾਂਕਿ ਇਨ੍ਹਾਂ 5 ਨੂੰ ਬੁਖਾਰ ਜਾਂ ਖੰਘ ਦੀ ਸ਼ਿਕਾਇਤ ਨਹੀਂ ਹੈ, ਫਿਰ ਵੀ ਇਨ੍ਹਾਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਦੇ ਹੋਏ ਇਨ੍ਹਾਂ ਦੀ ਟਰੈਵਲ ਹਿਸਟਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 51
ਡੇਰਾਬੱਸੀ ਦੇ ਪਿੰਡ ਸਮਗੋਲੀ 'ਚ ਬੰਦ ਪਏ ਇਕ ਮੀਟ ਪਲਾਂਟ ਦੇ ਨਜ਼ਦੀਕ ਕੁਆਰਟਰਾਂ 'ਚ ਪੁਲਸ ਨੇ ਤਬਲੀਗੀ ਜਮਾਤ, ਦਿੱਲੀ ਦੇ ਸ਼ੱਕੀਆਂ ਦੀ ਜ਼ਿਲਾ ਪੁਲਸ ਵੱਲੋਂ ਦਿੱਤੀ ਗਈ ਸੂਚੀ ਦੇ ਮੁਤਾਬਕ ਦਬਿਸ਼ ਕੀਤੀ। ਪੁਲਸ ਨੇ ਇਨ੍ਹਾਂ 'ਚੋਂ ਮੁਹੰਮਦ ਇਸਲਾਮ (18) ਵਾਸੀ ਪਿੰਡ ਬੂਸਦੌਨ ਥਾਣਾ ਟੈਰਾਮ, ਬੰਗਲਾਦੇਸ਼ ਅਤੇ ਨੂਰ ਹਸੀਨ (30) ਵਾਲੀ ਪਿੰਡ ਜਿਮਨਾਚੋ ਥਾਣਾ ਜਿਮਨਾਚੋ ਜ਼ਿਲਾ ਮੰਡੂ, ਬਰਮਾ ਯਾਨੀ ਮਿਆਂਮਾਰ ਤੋਂ ਇਲਾਵਾ ਮੁਹੰਮਦ ਹਸੀਨ ਪੁੱਤਰ ਮੁਹੰਮਦ ਆਯੂਬ (24) ਵਾਸੀ ਪਿੰਡ ਕਿਆਮੂ, ਥਾਣਾ ਬੋਲੀ ਬਹਾਦੁਰ ਜ਼ਿਲਾ ਮੋਮਡੂ, ਬਰਮਾ ਯਾਨੀ ਮਿਆਂਮਾਰ ਤੋਂ ਹਨ, ਜਦੋਂਕਿ ਪਿੰਡ ਛੱਤ ਤੋਂ 19 ਸਾਲਾ ਸ਼ਾਹਰੁਖ ਖਾਨ ਪੁੱਤਰ ਬਾਬੀ ਖਾਨ ਵੀ ਦਿੱਲੀ ਤੋਂ ਹੀ ਪਰਤਿਆ ਹੈ। ਜ਼ੀਰਕਪੁਰ ਦੇ ਐੱਸ. ਐੱਚ. ਓ. ਗੁਰਵੰਤ ਸਿੰਘ ਦੇ ਅਨੁਸਾਰ ਸ਼ਾਹਰੁਖ ਹਸਪਤਾਲ 'ਚ ਹੈ ਅਤੇ ਉਸ ਦੇ ਪਰਿਵਾਰ ਦੇ ਅੱਧੀ ਦਰਜਨ ਮੈਂਬਰਾਂ ਨੂੰ ਪਿੰਡ 'ਚ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ ► ਕੋਰੋਨਾ ਪਾਜ਼ੇਟਿਵ ਸਾਬਕਾ ਹਜ਼ੂਰੀ ਰਾਗੀ ਦੇ ਸਮਾਗਮ ’ਚ ਜਾਣ ਵਾਲੇ 86 ਲੋਕ ਹੋਮ ਕੁਆਰਿੰਟਾਈਨ
ਰਾਮਪੁਰਾ ਫੂਲ 'ਚ ਕਿਰਾਏ 'ਤੇ ਰਹਿਣ ਵਾਲਾ ਮੁਹੰਮਦ ਇਸਲਾਮ ਅਤੇ ਕਾਕਾ ਮੁਨਸ਼ੀ ਦੇ ਕਿਰਾਏ 'ਤੇ ਰਹਿ ਰਿਹਾ ਮੁਹੰਮਦ ਹਸੀਨ 28 ਮਾਰਚ ਨੂੰ ਦਿੱਲੀ ਤੋਂ ਪਰਤੇ ਹਨ, ਜਦੋਂਕਿ ਰਣਦੀਪ ਸਿੰਘ ਦੇ ਕਿਰਾਏ 'ਤੇ ਰਹਿਣ ਵਾਲਾ ਨੂਰ ਹਸੀਨ 18 ਮਾਰਚ ਨੂੰ ਦਿੱਲੀ ਤੋਂ ਪਰਤਿਆ ਹੈ।
ਦੱਸਣਯੋਗ ਹੈ ਕਿ ਦਿੱਲੀ ਦੇ ਨਿਜ਼ਾਮੂਦੀਨ 'ਚ ਹਿੱਸਾ ਲੈਣ ਦੀ ਸੰਭਾਵਨਾ ਦੇ ਵਿੱਚ ਅੱਜ ਜਲੰਧਰ ਦੇ ਤਲ੍ਹਣ ਪਿੰਡ ਦੇ ਇਕ ਮੁਸਲਿਮ ਵਿਅਕਤੀ ਅਤੇ ਉਸ ਦੀ ਭੈਣ ਸਮੇਤ ਕਈ ਕਰਮਚਾਰੀਆਂ ਨੂੰ ਘਰਾਂ 'ਚ ਕੁਆਰਿੰਟਾਈਨ ਕਰ ਦਿੱਤਾ ਗਿਆ ਹੈ। ਪਤਾਰਾ ਦੇ ਥਾਣਾ ਪ੍ਰਮੁੱਖ ਦਲਜੀਤ ਸਿੰਘ ਨੇ ਦੱਸਿਆ ਕਿ ਤਲ੍ਹਣ ਦੇ ਇਕ ਵਿਅਕਤੀ ਅਤੇ ਉਸ ਦੀ ਭੈਣ ਦੇ 'ਤਬਲੀਗੀ ਜਮਾਤ' 'ਚ ਹਿੱਸਾ ਲੈਣ ਦੀ ਸੂਚਨਾ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਕਰਨ 'ਤੇ ਵਿਅਕਤੀ ਨੇ ਦੱਸਿਆ ਕਿ ਉਹ ਇਕ ਆਨਲਾਈਨ ਸ਼ਾਪਿੰਗ ਕੰਪਨੀ ਦਾ ਕਰਮਚਾਰੀ ਹੈ ਅਤੇ ਕੰਪਨੀ ਦੀ ਬੈਠਕ 'ਚ ਹਿੱਸਾ ਲੈਣ ਲਈ ਉਹ ਆਪਣੀ ਭੈਣ ਨਾਲ ਮੁਜਫੱਰਨਗਰ ਗਿਆ ਸੀ। ਉਨ੍ਹਾਂ ਦੱਸਿਆ ਕਿ ਸਬੰਧਿਤ ਜਾਂਚ ਅਧਿਕਾਰੀ ਨੇ ਅਹਿਤਿਆਤ ਦੇ ਤੌਰ 'ਤੇ ਦੋਹਾਂ ਨੂੰ ਕੁਆਰਿੰਟਾਈਨ ਕਰ ਦਿੱਤਾ ਹੈ। ਵਿਭਾਗ ਨੇ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ 5-6 ਹੋਰ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੇ ਘਰਾਂ 'ਚ ਕੁਆਰਿੰਟਾਈਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਨਿਜ਼ਾਮੂਦੀਨ 'ਚ ਤਬਲੀਗੀ ਜਮਾਤ 'ਚ ਪੰਜਾਬ ਦੇ ਵੀ ਲਗਭਗ 9 ਲੋਕਾਂ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ ► ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਵਿਰੋਧ, ਸੰਗਤ 'ਚ ਰੋਸ ► ਆਫਤ 'ਚ ਫਸਿਆ ਪਾਵਰਕਾਮ, ਚੇਅਰਮੈਨ ਤੇ ਡਾਇਰੈਕਟਰਾਂ ਨੂੰ ਨਹੀਂ ਮਿਲੇਗੀ ਤਨਖਾਹ