ਵੱਖ-ਵੱਖ ਝਗਡ਼ਿਆਂ ’ਚ 3 ਅੌਰਤਾਂ ਸਣੇ 4 ਜ਼ਖਮੀ
Friday, Jun 15, 2018 - 08:01 AM (IST)

ਜਲਾਲਾਬਾਦ (ਟੀਨੂੰ, ਦੀਪਕ) - ਪਿੰਡ ਚੱਕ ਬਜੀਦਾ ਤੇ ਸੁਖੇਰਾ ਬੋਦਲਾ ਵਿਖੇ ਹੋਏ ਵੱਖ-ਵੱਖ ਝਗਡ਼ਿਆਂ ਵਿਚ 3 ਅੌਰਤਾਂ ਸਣੇ 4 ਜਣਿਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਸਰਕਾਰੀ ਹਸਪਤਾਲ ’ਚ ਇਲਾਜ ਲਈ ਦਾਖਲ ਹਨ। ਪਿੰਡ ਸੁਖੇਰਾ ਬੋਦਲਾ ਵਿਖੇ ਹੋਏ ਝਗਡ਼ੇ ’ਚ ਜ਼ਖਮੀ ਔਰਤ ਆਸ਼ਾ ਰਾਣੀ ਪਤਨੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਵਿਚ ਰਹਿੰਦੇ ਵਿਅਕਤੀਆਂ ਨਾਲ ਥਾਂ ਨੂੰ ਲੈ ਕੇ ਕੋਰਟ ਕੇਸ ਚੱਲ ਰਿਹਾ ਹੈ। ਬੀਤੇ ਕੱਲ ਨੂੰ ਉਕਤ ਵਿਅਕਤੀਆਂ ਨੇ ਉਕਤ ਥਾਂ ’ਤੇ ਕੰਧ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਸਾਡੇ ਵੱਲੋਂ ਉਕਤ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਸਾਡੇ ਝਗਡ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਕੁੱਟ-ਮਾਰ ਕੀਤੀ, ਜਿਸ ਦੌਰਾਨ ਮੈਂ ਜ਼ਖਮੀ ਹੋ ਗਈ। ਇਸ ਦੇ ਨਾਲ ਹੀ ਪਿੰਡ ਚੱਕ ਬਜੀਦਾ ਵਿਖੇ ਹੋਏ ਝਗਡ਼ੇ ’ਚ ਜ਼ਖਮੀ ਵਿਅਕਤੀ ਦਰਸ਼ਨ ਸਿੰਘ ਪੁੱਤਰ ਜੱਗਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਨੂੰ ਸਾਡੇ ਦੇ ਘਰ ਦੇ ਨਾਲ ਰਹਿੰਦੇ ਵਿਅਕਤੀਆਂ ਨੇ ਸਾਡੇ ਘਰ ਦੀ ਕੰਧ ਧੱਕੇ ਨਾਲ ਤੋਡ਼ਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਸਾਡੇ ਵੱਲੋਂ ਉਕਤ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਘਰ ’ਤੇ ਹਮਲਾ ਕਰ ਦਿੱਤਾ ਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਮੈਨੂੰ, ਮੇਰੀ ਪਤਨੀ ਸਰੋਜ ਰਾਣੀ ਤੇ ਕੌਡ਼ਾ ਬਾਈ ਨੂੰ ਸੱਟਾਂ ਲੱਗ ਗਈਆਂ, ਜਿਸ ਕਾਰਨ ਅਸੀਂ ਤਿੰਨੇ ਜਣੇ ਜ਼ਖਮੀ ਹੋ ਗਏ।