ਗਰੀਬ ਪਰਿਵਾਰ 'ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ, ਛੱਤ ਡਿਗਣ ਕਾਰਨ ਇਕੱਠੇ 4 ਜੀਆਂ ਦੀ ਮੌਤ (ਤਸਵੀਰਾਂ)

Tuesday, Jul 20, 2021 - 11:21 AM (IST)

ਗਰੀਬ ਪਰਿਵਾਰ 'ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ, ਛੱਤ ਡਿਗਣ ਕਾਰਨ ਇਕੱਠੇ 4 ਜੀਆਂ ਦੀ ਮੌਤ (ਤਸਵੀਰਾਂ)

ਪਾਤੜਾਂ (ਅਡਵਾਨੀ) : ਇੱਥੇ ਬੀਤੀ ਰਾਤ ਇਕ ਗ਼ਰੀਬ ਪਰਿਵਾਰ 'ਤੇ ਉਸ ਸਮੇਂ ਭਾਰੀ ਮੀਂਹ ਆਫ਼ਤ ਬਣ ਕੇ ਵਰ੍ਹਿਆ, ਜਦੋਂ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਇਕੱਠੇ 4 ਜੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ  ਦਾਖ਼ਲ ਕਰਾਇਆ ਗਿਆ ਹੈ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਬੀਤੀ ਸਵੇਰ ਤੋਂ ਮੀਂਹ ਪੈ ਰਿਹਾ ਸੀ। ਪਿੰਡ ਮਤੌਂਲੀ ਵਿਖੇ ਇਕ ਗਰੀਬ ਪਰਿਵਾਰ ਦੇ ਮੈਂਬਰ ਆਪਣੇ ਘਰ ਸੁੱਤੇ ਪਏ ਸਨ।

ਇਹ ਵੀ ਪੜ੍ਹੋ : ਕੈਪਟਨ ਵੱਲੋਂ ਵਿਧਾਇਕਾਂ ਨੂੰ 'ਲੰਚ' ਦੇ ਸੱਦੇ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਜਾਰੀ ਕੀਤਾ ਅਹਿਮ ਬਿਆਨ

PunjabKesari

ਇਹ ਪਰਿਵਾਰ ਕਾਫ਼ੀ ਗ਼ਰੀਬ ਹੋਣ ਕਾਰਨ ਘਰ ਦੀ ਹਾਲਤ ਖ਼ਸਤਾ ਸੀ। ਬੀਤੀ ਰਾਤ ਪਰਿਵਾਰ ਦੇ ਮੈਂਬਰ ਆਪਣਾ ਕੰਮਕਾਰ ਕਰਕੇ ਘਰ ਵਿੱਚ ਸੁੱਤੇ ਪਏ ਸਨ ਕਿ ਰਾਤ ਨੂੰ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰੇ ਮੈਂਬਰ ਹੇਠਾਂ ਦੱਬ ਗਏ, ਜਿਨ੍ਹਾਂ ਨੂੰ ਲੋਕਾਂ ਦੀ ਮੱਦਦ ਨਾਲ ਬਾਹਰ ਕੱਢਣ 'ਤੇ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਮੈਂਬਰ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਪਟਿਆਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਵਿਆਹਾਂ ਦੇ ਮਾਮਲਿਆਂ 'ਚ ਧੋਖਾਧੜੀ ਦਾ ਕੀਤਾ ਜ਼ਿਕਰ

PunjabKesari

ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ 'ਤੇ ਹੁਣ ਵਿਧਾਇਕ ਦੀ ਚੋਣ ਲੜਨ ਵਾਲੇ ਲੀਡਰਾਂ ਦਾ ਤਾਂਤਾ ਲੱਗਿਆ ਹੋਇਆ ਹੈ, ਜਦੋਂ ਕਿ ਪਹਿਲਾਂ ਕਿਸੇ ਨੇ ਇਸ ਪਰਿਵਾਰ ਦੀ ਸਾਰ ਤੱਕ ਨਹੀਂ ਲਈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News