ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 4 ਦੀ ਮੌਤ, 26 ਦੀ ਰਿਪੋਰਟ ਪਾਜ਼ੇਟਿਵ
Friday, Aug 21, 2020 - 12:44 AM (IST)
ਕਪੂਰਥਲਾ/ਫਗਵਾੜਾ/ਭੁਲੱਥ,(ਮਹਾਜਨ, ਹਰਜੋਤ, ਰਜਿੰਦਰ)- ਕੋਰੋਨਾ ਵਾਇਰਸ ਮਹਾਮਾਰੀ ਕਾਰਣ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧ ‘ਬੌਨੇ ’ ਸਾਬਿਤ ਹੋ ਰਹੇ ਹਨ, ਜਦਕਿ ਮਹਾਮਾਰੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਕ ਵਾਰ ਫਿਰ ਜ਼ਿਲ੍ਹੇ ’ਚ ਵੀਰਵਾਰ ਨੂੰ 24 ਘੰਟਿਆਂ ’ਚ ਜਿਥੇ 4 ‘ਕੋਰੋਨਾ’ ਮਰੀਜ਼ਾਂ ਦੀ ਮੌਤ ਹੋਣ ਨਾਲ ਲੋਕਾਂ ’ਚ ਬੀਮਾਰੀ ਪ੍ਰਤੀ ਖੌਫ ਵੱਧ ਰਿਹਾ ਹੈ, ਉੱਥੇ ਹੀ 26 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ ਡੀ. ਸੀ. ਦੀ ਪੀ. ਏ. ਅਤੇ ਇਕ ਸਿਆਸੀ ਆਗੂ ਦੀ ਵੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜ਼ਿਲੇ ਨਾਲ ਸਬੰਧਤ 4 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ 70 ਸਾਲਾ ਮਹਿਲਾ ਵਾਸੀ ਸ਼ਾਲੀਮਾਰ ਬਾਗ ਕਪੂਰਥਲਾ, ਜੋ ਕਿ ਜਲੰਧਰ ਦੇ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ, ਜਿਸਦੀ ਹਾਲਤ ਵਿਗਡ਼ਨ ਦੇ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ 25 ਸਾਲਾ ਪੁਰਸ਼ ਪਿੰਡ ਰਾਏਪੁਰ ਪੀਰ ਬਖਸ਼ ਕਪੂਰਥਲਾ ਤੇ 63 ਸਾਲਾ ਪੁਰਸ਼ ਵਾਸੀ ਪਿੰਡ ਨੂਰਪੁਰ ਲੁਬਾਣਾ ਕਪੂਰਥਲਾ ਜੋ ਕਿ ਜਲੰਧਰ ਦੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ, ਉਸਦੀ ਮੌਤ ਹੋ ਗਈ। ਇਸਦੇ ਇਲਾਵਾ ਚੌਥਾ ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ, ਜਿਸਦੀ ਵੀਰਵਾਰ ਨੂੰ ਕੋਰੋਨਾ ਦੇ ਕਾਰਣ ਮੌਤ ਹੋ ਗਈ।
ਸਿਵਲ ਸਰਜਨ ਡਾ. ਜਸਮੀਤ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਿਲੇ ਦੇ ਨਾਲ ਸਬੰਧਤ 404 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ। ਇਸ ’ਚ ਕਪੂਰਥਲਾ ਤੋਂ 169, ਭੁਲੱਥ ਤੋਂ 16, ਸੁਲਤਾਨਪੁਰ ਲੋਧੀ ਤੋਂ 18, ਕਾਲਾ ਸੰਘਿਆਂ ਤੋਂ 61, ਫੱਤੂਢੀਂਗਾ ਤੋਂ 38, ਬੇਗੋਵਾਲ ਤੋਂ 27, ਟਿੱਬਾ ਤੋਂ 25, ਢਿਲਵਾਂ ਤੋਂ 50 ਲੋਕਾਂ ਦੇ ਸੈਂਪਲ ਲਏ ਗਏ ਹਨ।
ਅੱਜ ਪਾਜ਼ੇਟਿਵ ਆਏ ਮਰੀਜ਼ਾਂ ਦਾ ਵੇਰਵਾ
ਇਸੇ ਤਰ੍ਹਾਂ ਪਾਜ਼ੇਟਿਵ ਪਾਏ ਗਏ 26 ਨਵੇਂ ਮਰੀਜ਼ਾਂ ’ਚ 34 ਸਾਲਾ ਪੁਰਸ਼ ਆਰ. ਸੀ. ਐੱਫ. ਕਪੂਰਥਲਾ, 38 ਸਾਲਾ ਮਹਿਲਾ ਭੁਲਾਣਾ, 27 ਸਾਲਾ ਪੁਰਸ਼ ਮੋਤੀ ਬਾਗ, 30 ਸਾਲਾ ਪੁਰਸ਼ ਕੋਤਵਾਲੀ ਥਾਣਾ ਕਪੂਰਥਲਾ, 26 ਸਾਲਾ ਪੁਰਸ਼ ਕੋਤਵਾਲੀ ਥਾਣਾ ਕਪੂਰਥਲਾ, 23 ਸਾਲਾ ਔਰਤ ਪਿੰਡ ਬੁਤਾਲਾ, 44 ਸਾਲਾ ਪੁਰਸ਼ ਜੀ. ਟੀ. ਬੀ. ਨਗਰ ਕਪੂਰਥਲਾ, 27 ਸਾਲਾ ਪੁਰਸ਼ ਜੇਲ ਰੋਡ ਕਪੂਰਥਲਾ, 47 ਸਾਲਾ ਔਰਤ ਆਰ. ਸੀ. ਐੱਫ. ਕਪੂਰਥਲਾ, 52 ਸਾਲਾ ਪੁਰਸ਼ ਪੁਲਸ ਲਾਈਨ ਕਪੂਰਥਲਾ, 28 ਸਾਲਾ ਪੁਰਸ਼, 68 ਸਾਲਾ ਪੁਰਸ਼ ਅਰਬਨ ਅਸਟੇਟ ਕਪੂਰਥਲਾ, 53 ਸਾਲਾ ਪੁਰਸ਼ ਵਿੰਡਸਰ ਪਾਰਕ, 67 ਸਾਲਾ ਪੁਰਸ਼ ਮੁਹੱਲਾ ਸਾਦਿਕ ਅਲੀ ਕਪੂਰਥਲਾ, 34 ਸਾਲਾ ਪੁਰਸ਼ ਗਰੋਵਰ ਕਾਲੋਨੀ ਕਪੂਰਥਲਾ, 34 ਸਾਲਾ ਪੁਰਸ਼ ਮੁਹੱਲਾ ਲਾਹੌਰੀ ਗੇਟ ਕਪੂਰਥਲਾ, 47 ਸਾਲਾ ਔਰਤ ਪਰਮਜੀਤ ਗੰਜ ਕਪੂਰਥਲਾ, 23 ਸਾਲਾ ਔਰਤ ਪਰਮਜੀਤ ਗੰਜ ਕਪੂਰਥਲਾ, 49 ਸਾਲਾ ਪੁਰਸ਼ ਮਲਕਾਨਾ ਮੁਹੱਲਾ ਕਪੂਰਥਲਾ, 26 ਸਾਲਾ ਪੁਰਸ਼ ਸੁਲਤਾਨਪੁਰ ਬਾਈਪਾਸ ਕਪੂਰਥਲਾ, 42 ਸਾਲਾ ਔਰਤ ਸਰਾਏ ਜੱਟਾਂ (ਫਗਵਾਡ਼ਾ), 47 ਸਾਲਾ ਔਰਤ ਮਿਰਜਾਪੁਰ ਕਪੂਰਥਲਾ, 57 ਸਾਲਾ ਔਰਤ ਅਜੀਤ ਨਗਰ ਕਪੂਰਥਲਾ, 30 ਸਾਲਾ ਪੁਰਸ਼ ਨਡਾਲਾ, 23 ਸਾਲਾ ਪੁਰਸ਼ ਮੁਹੱਲਾ ਕਾਇਮਪੁਰਾ ਪਾਜ਼ੇਟਿਵ ਪਾਏ ਗਏ ਹਨ।
ਬੈਂਕ ਮੈਨੇਜਰ ਦੀ ਵੀ ਰਿਪੋਰਟ ਆਈ ਪਾਜ਼ੇਟਿਵ
ਭੁਲੱਥ ਸ਼ਹਿਰ ਦੇ ਐੱਚ. ਡੀ. ਐੱਫ. ਸੀ. ਬੈਂਕ ਦਾ ਮੈਨੇਜਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ । ਜਿਸ ਤੋਂ ਬਾਅਦ ਹਰਕਤ ਵਿਚ ਆਏ ਸਿਹਤ ਵਿਭਾਗ ਨੇ ਬੈਂਕ ਨੂੰ ਸੀਲ ਕਰ ਦਿੱਤਾ ਹੈ।
ਦੱਸ ਦੇਈਏ ਕਿ ਭੁਲੱਥ ਦੇ ਐੱਚ. ਡੀ. ਐੱਫ. ਸੀ. ਬੈਂਕ ਦਾ ਮੈਨੇਜਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਕਤ 35 ਸਾਲਾ ਮੈਨੇਜਰ ਜਲੰਧਰ ਦੇ ਫੇਸ-1 ਇਲਾਕੇ ਦਾ ਵਸਨੀਕ ਹੈ ਤੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੈਨੇਜਰ ਨੇ ਘਰ ਵਿਚ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਸਬ ਡਵੀਜ਼ਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨੇ ਦੱਸਿਆ ਕਿ ਬੈਂਕ ਮੈਨੇਜਰ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਭੁਲੱਥ ਦੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਬੈਂਕਾਂ ਮੈਨੇਜਰ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਵਾਲਾ ਮਾਹੌਲ ਹੈ।