4 ਗਊਆਂ ਬਰਾਮਦ

Wednesday, Feb 14, 2018 - 12:08 AM (IST)

4 ਗਊਆਂ ਬਰਾਮਦ

ਪਠਾਨਕੋਟ/ਬਮਿਆਲ,   (ਸ਼ਾਰਦਾ, ਰਾਕੇਸ਼)-  ਨਰੋਟ ਜੈਮਲ ਸਿੰਘ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ 4 ਪਸ਼ੂ ਸਮੱਗਲਰ ਕਾਬੂ ਕੀਤੇ ਹਨ। ਇਨ੍ਹਾਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਇਹ 2 ਵਾਹਨਾਂ 'ਚ 4 ਗਊਆਂ ਲੱਦ ਕੇ ਪੰਜਾਬ ਸੂਬੇ 'ਚੋਂ ਸਮੱਗਲਿੰਗ ਕਰ ਕੇ ਜੰਮੂ-ਕਸ਼ਮੀਰ ਸੂਬੇ ਅੰਦਰ ਲਿਜਾ ਰਹੇ ਸਨ। ਕਾਬੂ ਕੀਤੇ ਮੈਂਬਰਾਂ 'ਚ ਅਵਤਾਰ ਸਿੰਘ ਵਾਸੀ ਸਾਧੂ ਚੱਕ ਜ਼ਿਲਾ ਗੁਰਦਾਸਪੁਰ, ਲਖਵਿੰਦਰ ਸਿੰਘ ਵਾਸੀ ਆਗਰਾ ਚੱਕ ਜ਼ਿਲਾ ਆਰ. ਐੱਸ. ਪੁਰਾ ਜੰਮੂ-ਕਸ਼ਮੀਰ, ਸੁਧੀਰ ਸਿੰਘ ਵਾਸੀ ਆਰ. ਐੱਸ. ਪੁਰਾ ਜੰਮੂ-ਕਸ਼ਮੀਰ ਤੇ ਰਾਕੇਸ਼ ਕੁਮਾਰ ਵਾਸੀ ਬਿਸ਼ਨਾਹ ਜੰਮੂ-ਕਸ਼ਮੀਰ ਸ਼ਾਮਲ ਹਨ। ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Related News