ਸੰਗਰੂਰ 'ਚ ਕੋਰੋਨਾ ਦਾ ਕਹਿਰ, 4 ਨਵੇਂ ਮਰੀਜ਼ ਆਏ ਪਾਜ਼ੇਟਿਵ

Sunday, May 03, 2020 - 11:21 AM (IST)

ਸੰਗਰੂਰ 'ਚ ਕੋਰੋਨਾ ਦਾ ਕਹਿਰ, 4 ਨਵੇਂ ਮਰੀਜ਼ ਆਏ ਪਾਜ਼ੇਟਿਵ

ਸੰਗਰੂਰ (ਬੇਦੀ) : ਕੋਰੋਨਾ ਨੇ ਜ਼ਿਲਾ ਸੰਗਰੂਰ 'ਚ ਰਫ਼ਤਾਰ ਫੜ੍ਹ ਲਈ ਹੈ। ਸ਼ਨੀਵਾਰ ਦੇਰ ਰਾਤ ਨੂੰ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ 'ਚ 4 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਚਾਰੇ ਸ਼ਰਧਾਲੂਆਂ 'ਚ ਇੱਕ ਵਿਅਕਤੀ ਬਰੜਵਾਲ ਅਤੇ ਤਿੰਨ ਵਿਅਕਤੀ ਅਮੀਰ ਨਗਰ ਦੁਲਮਾ ਨਾਲ ਸਬੰਧਿਤ ਹਨ। ਹੁਣ ਤੱਕ ਜ਼ਿਲ੍ਹੇ 'ਚ ਕੋਰੋਨਾ ਦੇ 11 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਤਿੰਨ ਮਰੀਜ਼ ਠੀਕ ਹੋ ਚੁੱਕੇ ਹਨ।
 


author

Babita

Content Editor

Related News